punjab govt punjab govt
Home / News / ਪਾਕਿਸਤਾਨੀ ਅੱਤਵਾਦੀ ਦਿੱਲੀ ਦੇ ਲਕਸ਼ਮੀ ਨਗਰ ਤੋਂ ਗ੍ਰਿਫਤਾਰ, AK -47, ਗ੍ਰਨੇਡ ਬਰਾਮਦ

ਪਾਕਿਸਤਾਨੀ ਅੱਤਵਾਦੀ ਦਿੱਲੀ ਦੇ ਲਕਸ਼ਮੀ ਨਗਰ ਤੋਂ ਗ੍ਰਿਫਤਾਰ, AK -47, ਗ੍ਰਨੇਡ ਬਰਾਮਦ

ਨਵੀਂ ਦਿੱਲੀ : ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਘੜ ਰਹੇ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੋਮਵਾਰ ਰਾਤ ਲਕਸ਼ਮੀਨਗਰ ਦੀ ਰਮੇਸ਼ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਹੈ।  ਪਾਕਿਸਤਾਨੀ ਨਾਗਰਿਕ ਦੀ ਪਛਾਣ ਮੁਹੰਮਦ ਅਸ਼ਰਫ ਅਲੀ ਵਜੋਂ ਹੋਈ ਹੈ, ਜੋ ਦਿੱਲੀ ਦੇ ਸ਼ਾਸਤਰੀ ਨਗਰ ਵਿੱਚ ਅਲੀ ਅਹਿਮਦ ਨੂਰੀ ਦੇ ਨਾਂ ਨਾਲ ਇੱਕ ਭਾਰਤੀ ਨਾਗਰਿਕ ਵਜੋਂ ਰਹਿ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਅਸ਼ਰਫ ਅਲੀ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤੀ ਪਛਾਣ ਪੱਤਰ ਪ੍ਰਾਪਤ ਕੀਤਾ।

ਇਸ ਤੋਂ ਇਲਾਵਾ, ਤਲਾਸ਼ੀ ਦੇ ਦੌਰਾਨ, ਪੁਲਿਸ ਨੇ ਪਾਕਿਸਤਾਨੀ ਨਾਗਰਿਕ ਤੋਂ ਇੱਕ AK-47 ਰਾਈਫਲ  ਤੋਂ ਇਲਾਵਾ, ਮੈਗਜ਼ੀਨ ਤੇ 60 ਰਾਊਂਡ, ਇਕ ਹੈਂਡ ਗ੍ਰੇਨੇਡ, 50 ਰਾਊਂਡ ਗੋਲੀਆਂ ਤੇ ਆਧੁਨਿਕ ਪਿਸਟਲ ਵੀ ਮਿਲੀ ਹੈ। ਖ਼ੁਦ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਨਿਗਰਾਨੀ ਹੇਠ ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੂਰੀ ਸਾਜ਼ਿਸ਼ ਸਬੰਧੀ ਸਪੈਸ਼ਲ ਸੈੱਲ ਦੀ ਟੀਮ ਅੱਤਵਾਦੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀ ਹਮਲਿਆਂ ਦੇ ਅਲਰਟ ਦੌਰਾਨ ਦਿੱਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲ ਕਈ ਭਾਰਤੀ ਪਛਾਣ ਪੱਤਰ ਅਤੇ ਸ਼ਾਸਤਰੀ ਨਗਰ ਦਾ ਰਿਹਾਇਸ਼ੀ ਸਬੂਤ ਵੀ ਸੀ। ਹਾਲਾਂਕਿ, ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੇ ਕਿਸੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ ਜਾਂ ਨਹੀਂ। ਦਿੱਲੀ ਪੁਲਿਸ ਇਸ ਅੱਤਵਾਦੀ ਖਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ, ਵਿਸਫੋਟਕ ਐਕਟ, ਸ਼ਸਤਰ ਐਕਟ ਤੇ ਹੋਰ ਵਿਵਸਥਾਵਾਂ ਤਹਿਤ ਕਾਰਵਾਈ ਕਰ ਰਹੀ ਹੈ।

Check Also

ਪੰਜਾਬ ‘ਚ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਝੋਨੇ ਦੀ ਪੱਕੀ ਫ਼ਸਲ ਢਹਿ ਢੇਰੀ

ਨਿਊਜ਼ ਡੈਸਕ: ਸ਼ਨੀਵਾਰ ਰਾਤ ਤੋਂ ਹੀ ਪੱਕੀ ਫ਼ਸਲ ‘ਤੇ ਹੋਈ ਗੜ੍ਹੇਮਾਰੀ ਅਤੇ ਮੋਹਲੇਧਾਰ ਬਾਰਿਸ਼ ਨੇ …

Leave a Reply

Your email address will not be published. Required fields are marked *