ਪਰਿਵਾਰ ਦੇ 5 ਮੈਂਬਰਾਂ ਵੱਲੋਂ ਖੁਦਕੁਸ਼ੀ ਦੇ ਮਾਮਲੇ ‘ਚ ਸਾਬਕਾ ਡੀਆਈਜੀ ਤੇ ਮੌਜੂਦਾ ਡੀਐਸਪੀ ਸਣੇ ਛੇ ਦੋਸ਼ੀ ਕਰਾਰ

TeamGlobalPunjab
2 Min Read

ਅੰਮ੍ਰਿਤਸਰ: ਲਗਭਗ ਪੰਦਰਾਂ ਸਾਲ ਪਹਿਲਾਂ ਚਾਟੀਵਿੰਡ ਇਲਾਕੇ ਦੇ ਚੌਂਕ ਮੋਨੀ ਦੇ ਇੱਕ ਘਰ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਬੀਤੇ ਦਿਨੀਂ ਸਥਾਨਕ ਅਦਾਲਤ ਨੇ ਸਾਬਕਾ ਡੀਆਈਜੀ ਕੁਲਤਾਰ ਸਿੰਘ, ਮੌਜੂਦਾ ਡੀਐੱਸਪੀ ਹਰਦੇਵ ਸਿੰਘ ਬੋਪਾਰਾਏ ਅਤੇ ਮ੍ਰਿਤਕ ਪਰਿਵਾਰ ਦੇ ਚਾਰ
ਰਿਸ਼ਤੇਦਾਰਾਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਸਾਰੇ ਦੋਸ਼ੀਆਂ ਨੂੰ 19 ਫਰਵਰੀ ਨੂੰ ਸਜ਼ਾ ਸੁਣਾਏਗੀ।

ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਪੁਲਿਸ ਨੇ ਸਖ਼ਤ ਸੁਰੱਖਿਆ ਵਿੱਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਹੈ।

ਅਕਤੂਬਰ 2005 ਵਿੱਚ ਇੱਕ ਵਿਅਕਤੀ ਨੇ ਪਤਨੀ, ਬੇਟੇ, ਧੀ ਅਤੇ ਮਾਂ ਦੇ ਨਾਲ ਖੁਦਕੁਸ਼ੀ ਕਰ ਲਈ ਸੀ। ਵਿਅਕਤੀ ਅਤੇ ਪਰਿਵਾਰ ਨੇ ਖੁਦਕੁਸ਼ੀ ਦਾ ਕਾਰਨ ਘਰ ਦੀਆਂ ਦੀਵਾਰਾਂ ‘ਤੇ ਲਿਖਿਆ ਸੀ। ਉਨ੍ਹਾਂ ਨੇ ਇਸ ਪਿੱਛੇ ਐਸਐਸਪੀ ਕੁਲਤਾਰ ਸਿੰਘ ਸਣੇ ਆਪਣੇ ਚਾਰ ਰਿਸ਼ਤੇਦਾਰਾ ਸਰੀਨ, ਪਰਮਿੰਦਰ ਕੌਰ, ਮਹਿੰਦਰ ਅਤੇ ਪਲਵਿੰਦਰਪਾਲ ਸਿੰਘ ਨੂੰ ਦੋਸ਼ੀ ਦੱਸਿਆ ਸੀ।

ਮੌਜੂਦਾ ਇੰਸਪੈਕਟਰ ਅਤੇ ਇਸ ਸਮੇਂ ਡੀ ਐੱਸ ਪੀ ਅਹੁਦੇ ਤੇ ਤਾਇਨਾਤ ਹਰਦੇਵ ਸਿੰਘ ‘ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਕੁਲਤਾਰ ਦੇ ਆਦੇਸ਼ ‘ਤੇ ਖੁਦਕੁਸ਼ੀ ਦੇ ਸਬੂਤ ਖ਼ਤਮ ਕਰਨ ਲਈ ਦੀਵਾਰਾਂ ਨੂੰ ਸਾਫ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਮੂਹਿਕ ਖ਼ੁਦਕੁਸ਼ੀ ਕਾਂਡ ਤੋਂ ਬਾਅਦ ਜਾਂਚ ਬਿਠਾਈ ਗਈ ਸੀ। ਰਿਟਾਇਰਡ ਜਸਟਿਸ ਅਜੀਤ ਸਿੰਘ ਵੱਲੋਂ ਸੰਚਾਲਿਤ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਕੇਸ ਨੂੰ ਆਪਣੇ ਹੱਥ ਵਿੱਚ ਲੈ ਕੇ ਅੰਜਾਮ ਤੱਕ ਪਹੁੰਚਾਇਆ।

- Advertisement -

Share this Article
Leave a comment