ਪਠਾਨਕੋਟ ‘ਚ ਆਰਮੀ ਕੈਂਪ ਦੇ ਗੇਟ ਕੋਲ ਗ੍ਰਨੇਡ ਵਿਸਫੋਟ ਨਾਲ ਸਨਸਨੀ,ਪੂਰੇ ਜ਼ਿਲ੍ਹੇ ‘ਚ ਅਲਰਟ ਜਾਰੀ, ਸੀ.ਸੀ.ਟੀ.ਵੀ ਜਾਂਚ ‘ਚ ਜੁਟੀ ਪੁਲਿਸ

TeamGlobalPunjab
1 Min Read

ਪਠਾਨਕੋਟ : ਪੰਜਾਬ ਦੇ ਪਠਾਨਕੋਟ ‘ਚ ਸੋਮਵਾਰ ਸਵੇਰੇ ਆਰਮੀ ਕੈਂਪ ਨੇੜੇ ਇਕ ਗ੍ਰਨੇਡ ਧਮਾਕਾ ਹੋਇਆ।ਇਹ ਧਮਾਕਾ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਨੇੜੇ ਹੋਇਆ। ਧਮਾਕੇ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਲਹਾਲ ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਐੱਸਐੱਸਪੀ ਸੁਰਿੰਦਰ ਲਾਂਬਾ  ਸਮੇਤ ਸਾਰੇ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਮੌਜੂਦ ਹਨ। ਮਿਲਟਰੀ ਏਰੀਏ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਸੁਰਾਗ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਪਠਾਨਕੋਟ ਦੇ ਕਾਠਵਾਲਾ ਪੁਲ ਤੋਂ ਧੀਰਾ ਨੂੰ ਜਾਂਦੇ ਫੌਜ ਦੇ ਤ੍ਰਿਵੇਣੀ ਗੇਟ ‘ਤੇ ਮੋਟਰਸਾਈਕਲ ਸਵਾਰਾਂ ਨੇ ਗ੍ਰੇਨੇਡ ਸੁੱਟਿਆ। ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਹਾਲਾਂਕਿ ਗੇਟ ‘ਤੇ ਡਿਊਟੀ ‘ਤੇ ਤਾਇਨਾਤ ਜਵਾਨ ਕੁਝ ਦੂਰੀ ‘ਤੇ ਸਨ। ਇਸ ਲਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਸੂਤਰਾਂ ਮੁਤਾਬਕ ਸਥਾਨਕ ਪੁਲਸ ਅਧਿਕਾਰੀਆਂ ਨੇ ਮੌਕੇ ਤੋਂ ਗ੍ਰਨੇਡ ਦੇ ਕੁਝ ਹਿੱਸੇ ਬਰਾਮਦ ਕੀਤੇ ਹਨ।

Share this Article
Leave a comment