ਪਟਿਆਲਾ ਵਿਚ ਕੋਰੋਨਾ ਮਰੀਜ਼ਾਂ ਦੀ ਸਥਿਤੀ ਤੇ ਇਕ ਨਜ਼ਰ

TeamGlobalPunjab
2 Min Read

ਪਟਿਆਲਾ:- ਬੀਤੇ ਦਿਨੀ ਰਾਜਪੁਰਾ ਦੇ ਪਾਜਿਟਿਵ ਆਏ 28 ਸਾਲਾ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਰਾਜਪੁਰਾ ਤੋਂ ਉਹਨਾਂ ਦੇ ਸੰਪਰਕ ਵਿਚ ਆਏ ਦੋ ਹੋਰ ਸੈਂਪਲ ਕੋਵਿਡ ਜਾਂਚ ਲਈ ਲਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਕੁੱਲ 45 ਸੈਂਪਲ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕੋਵਿਡ ਜਾਂਚ ਸਬੰਧੀ ਲਏ ਗਏ ਹਨ।ਜਿਹਨਾਂ ਦੀਆਂ ਰਿਪੋਰਟਾਂ ਕੱਲ ਨੂੰ ਆਉਣਗੀਆਂ। ਉਹਨਾਂ ਦੱਸਿਆ ਕਿ ਲਏ ਗਏ ਸਾਰੇ ਸੈਂਪਲਾਂ ਦੀਆਂ ਰਿਪੋਰਟਾਂ ਵੀ ਦੇਰ ਰਾਤ ਆਉਣ ਦੀ ਸੰਭਾਵਨਾ ਹੈ ਅਤੇ ਗੁਰਮੁੱਖ ਕਲੋਨੀ ਸਮਾਣਾ ਦਾ ਰਹਿਣ ਵਾਲਾ 35 ਸਾਲਾ ਨੋਜਵਾਨ, ਜੋ ਕਿ ਗੰਭੀਰ ਹਾਲਤ ਵਿਚ ਸ਼ੁਕਰਵਾਰ ਨੂੰ ਰਾਜਿੰਦਰਾ ਹਸਪਤਾਲ ਵਿਚ ਸਮਾਣਾ ਤੋਂ ਰੈਫਰ ਹੋ ਕੇ ਦਾਖਲ ਹੋਇਆ ਸੀ ਅਤੇ ਸ਼ੁਕਰਵਾਰ ਰਾਤ ਨੂੰ ਹੀ ਉਸ ਦੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਸੀ, ਦੀ ਕਰੋਨਾ ਜਾਂਚ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ।ਉਹਨਾਂ ਦੱਸਿਆਂ ਕਿ ਕੋਵਿਡ ਨੂੰ ਮਾਤ ਦੇਣ ਵਾਲੇ ਦੋ ਹੋਰ ਵਿਅਕਤੀ ਜਿਹਨਾਂ ਵਿਚੋ ਇੱਕ ਸਫਾਬਾਦੀ ਗੇਟ ਅਤੇ ਇੱਕ ਬੁੱਕ ਮਾਰਕਿਟ ਵਿਚ ਰਹਿਣ ਵਾਲਾ ਹੈ ਦੇ ਵੀ ਕਰੋਨਾ ਸਬੰਧੀ ਦੋਨੋ ਟੈਸਟ ਨੈਗੇਟਿਵ ਆਉਣ ਤੇਂ ਉਹਨਾਂ ਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਕਰਕੇ ਘਰ ਭੇਜ ਦਿਤਾ ਗਿਆ ਸੀ।ਇਸ ਤਰਾਂ ਹੁਣ ਜਿਲੇ ਵਿਚ ਕਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ ਪੰਜ ਹੋ ਗਈ ਹੈ।ਉਹਨਾਂ ਕਿਹਾ ਕਿ ਹਸਪਤਾਲ ਤੋਂ ਛੁੱਟੀ ਹੋਣ ਵਾਲੇ ਸਾਰੇ ਹੀ ਵਿਅਕਤੀਆਂ ਨੂੰ ਆਈ.ਸੀ.ਐਮ.ਆਰ. ਦੀਆਂ ਗਾਈਡਲਾਈਨ ਅਨੁਸਾਰ ਅਗਲੇ 14 ਦਿਨਾਂ ਲਈ ਘਰਾਂ ਵਿਚ ਹੀ ਏਕਾਂਤਵਾਸ ਰਹਿਣ ਲਈ ਕਿਹਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ ।ਉਹਨਾਂ ਕਿਹਾ ਕਿ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ/ਲੇਬਰ ਨੂੰ ਪ੍ਰਸਾਸ਼ਣ ਵੱਲੋ ਸਰਕਾਰੀ ਸਕੂਲਾਂ/ ਕਾਲਜਾ ਵਿਚ ਬਣਾਏ ਕੁਆਰਨਟੀਨ ਫੇਸੀਲਿਟੀ ਵਿਚ ਰੱਖਿਆ ਜਾ ਰਿਹਾ ਹੈ ਜਿਥੇ ਕਿ ਸਿਹਤ ਵਿਭਾਗ ਦੇ ਡਾਕਟਰਾ/ਪੈਰਾ ਮੈਡੀਕਲ ਸਟਾਫ ਵੱਲੋ ਸਮੇਂ ਸਮੇਂ ਤੇ ਉਹਨਾਂ ਦੀ ਸਕਰੀਨਿੰਗ ਦੇ ਨਾਲ ਨਾਲ ਕਾਉਂਸਲਿੰਗ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਬਿਮਾਰੀ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ ।

Share this Article
Leave a comment