ਪਟਿਆਲਾ ਜੇਲ੍ਹ ‘ਚੋਂ ਤਿੰਨ ਕੈਦੀ ਫਰਾਰ, ਦੋ ਸਹਾਇਕ ਸੁਪਰਡੈਂਟ ਤੇ ਇੱਕ ਵਾਰਡਨ ਨੂੰ ਕੀਤਾ ਗਿਆ ਮੁਅੱਤਲ

TeamGlobalPunjab
1 Min Read

ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ‘ਚੋਂ 27-28 ਅਪ੍ਰੈਲ ਦੀ ਰਾਤ ਨੂੰ ਤਿੰਨ ਕੈਦੀ ਫਰਾਰ ਹੋਏ ਸਨ। ਜਿਸ ਤੋਂ ਬਾਅਦ  ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ (ਲਾਈਟ ਡਿਊਟੀ ਅਫਸਰ), ਸਹਾਇਕ ਸੁਪਰਡੈਂਟ ਤਰਲੋਚਨ ਸਿੰਪਟਿਆਲਾ ਜੇਲ੍ਹ ‘ਚੋਂ ਤਿੰਨ ਕੈਦੀ ਫਰਾਰ,ਘ (ਵਾਰਡ ਇੰਚਾਰਜ) ਅਤੇ ਜੇਲ੍ਹ ਵਾਰਡਨ ਸੰਤ ਸਿੰਘ (ਨਾਈਟ ਡਿਊਟੀ)ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੀ ਕਾਰਵਾਈ ਆਈ.ਜੀ (ਜੇਲ੍ਹਾਂ) ਆਰ.ਕੇ ਅਰੋੜਾ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ।

ਫਰਾਰ ਹੋਏ ਕੈਦੀਆਂ ’ਚ ਯੂਕੇ ਤੋਂ ਲਿਆਂਦਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦਾ ਸ਼ੇਰ ਸਿੰਘ ਵੀ ਸ਼ਾਮਲ ਹੈ, ਜਿਸ ਨੂੰ ਕਤਲ ਮਾਮਲੇ ਵਿਚ ਯੂਕੇ ਦੀ ਅਦਾਲਤ ਵਲੋਂ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਨਸ਼ਾ ਤਸਕਰੀ ਦੇ ਕੇਸ ਵਿੱਚ ਸਜ਼ਾ ਕੱਟ ਰਹੇ ਇੰਦਰਜੀਤ ਧਿਆਨਾ ਨਾਲ ਫ਼ਰਾਰ ਹੋ ਗਿਆ ਸੀ। ਇੰਦਰਜੀਤ ਨੂੰ ਪਟਿਆਲਾ ਪੁਲੀਸ ਨੇ ਹਫਤੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਸੀ। ਬਾਕੀ ਦੋਵਾਂ ਦੀ ਭਾਲ ਜਾਰੀ ਹੈ।

Share This Article
Leave a Comment