ਨੇਪਾਲ:  ਬੱਸ ਹਾਦਸੇ ‘ਚ 28 ਲੋਕਾਂ ਦੀ ਮੌਤ , 16 ਜ਼ਖ਼ਮੀ

TeamGlobalPunjab
1 Min Read

ਕਾਠਮੰਡੂ: ਨੇਪਾਲ ਦੇ ਮੁਗੂ  ਜ਼ਿਲ੍ਹੇ ਵਿੱਚ  ਵਾਪਰੇ ਬੱਸ ਹਾਦਸੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋ ਗਏ।  ਯਾਤਰੀਆਂ ਨਾਲ ਭਰੀ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਸੈਂਕੜੇ ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ।

ਪੁਲੀਸ ਅਨੁਸਾਰ ਇਹ ਬੱਸ ਨੇਪਾਲਗੰਜ ਤੋਂ ਮੁਗੂ ਜ਼ਿਲ੍ਹੇ ਦੇ ਹੈੱਡਕੁਆਰਟਰ ਗਮਗਦੀ ਵੱਲ ਜਾ ਰਹੀ ਸੀ ਅਤੇ ਛਾਇਆਨਾਥ ਰਾੜਾ ਮਿਊਂਸਿਪਲ ਇਲਾਕੇ ਵਿੱਚ ਪੈਂਦੇ ਪੀਨਾ ਜਹਿਯਾਰੀ ਨਦੀ ਵਿੱਚ ਡਿੱਗ ਪਈ। ਨੇਪਾਲੀ ਪ੍ਰਸ਼ਾਸਨ ਮ੍ਰਿਤਕਾਂ ਦੀ ਸ਼ਨਾਖ਼ਤ ਵਿਚ ਲੱਗਾ ਹੈ।  ਆਸਪਾਸ ਦੇ ਲੋਕਾਂ ਦੀ ਮਦਦ ਨਾਲ ਨੇਪਾਲ ਦੇ ਜਵਾਨ ਖਾਈ ਵਿਚ ਬੱਸ ਤਕ ਪੁੱਜੇ। ਮੌਕੇ ’ਤੇ 28 ਯਾਤਰੀ ਦਮ ਤੋੜ ਚੁੱਕੇ ਸਨ। 16 ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਨੇਪਾਲਗੰਜ ਹਸਪਤਾਲ ਲਈ ਰਵਾਨਾ ਕੀਤਾ ਗਿਆ।

TAGGED:
Share this Article
Leave a comment