ਨਿਰਭਿਆ ਕੇਸ : ਹਾਈ ਕੋਰਟ ਨੇ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ਼

TeamGlobalPunjab
1 Min Read

ਨਵੀ ਦਿੱਲੀ : ਨਿਰਭਿਯਾ ਦੇ ਦੋਸ਼ੀਆਂ ਨੂੰ ਕੁਝ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਅੱਜ ਹਾਈ ਕੋਰਟ ਵਲੋਂ ਖਾਰਜ ਕਰਾਰ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਿਕ ਅਦਾਲਤ ਨੇ ਕਿਹਾ ਕਿ ਚਾਰਾਂ ਦੋਸ਼ੀਆਂ ਨੂੰ ਅਲੱਗ ਅਲੱਗ ਫਾਂਸੀ ਨਹੀਂ ਦਿਤੀ ਜਾ ਸਕਦੀ। ਦੱਸਣਯੋਗ ਹੈ ਕਿ ਬੀਤੇ ਐਤਵਾਰ ਇਸ ਮਾਮਲੇ ਤੇ ਅਦਾਲਤ ਨੇ ਫੈਸਲਾ ਨਹੀਂ ਸੁਣਾਇਆ ਸੀ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਹਾਈ ਕੋਰਟ ਵਿਚ ਪਟੀਸਨ ਪਾਉਂਦਿਆਂ ਕਿਹਾ ਸੀ ਕਿ ਚਾਰਾਂ ਦੋਸ਼ੀਆਂ ਵਲੋਂ ਜੁਡੀਸ਼ਲ ਸਿਸਟਮ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜੇ ਦੋਸ਼ੀਆਂ ਦੀਆਂ ਪਟੀਸ਼ਨਾਂ ਖਾਰਜ਼ ਹੋ ਚੁਕੀਆਂ ਹਨ ਉਨ੍ਹਾਂ ਦੋਸ਼ੀਆਂ ਨੂੰ ਫਾਂਸੀ ਤੋਂ ਰਾਹਤ ਨਹੀਂ ਦਿਤੀ ਜਾਣੀ ਚਾਹੀਦੀ ।

Share this Article
Leave a comment