ਦੋਆਬੇ ਦੇ 11 ਪਿੰਡ ਹੋਰ ਕੀਤੇ ਸੀਲ; 150 ਨਵੇਂ ਸੈਂਪਲ ਲਏ, ਵੱਖਰੇ ਵਾਰਡਾਂ ਦੀ ਤਿਆਰੀ

TeamGlobalPunjab
2 Min Read

ਬੰਗਾ (ਅਵਤਾਰ ਸਿੰਘ) : ਦੋਆਬੇ ਦੇ ਜ਼ਿਲਾ ਨਵਾਂਸ਼ਹਿਰ ਦੇ ਬੰਗਾ ਇਲਾਕੇ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਭਾਲ ਲਈ 25 ਮਾਰਚ ਬੁੱਧਵਾਰ ਨੂੰ 11 ਹੋਰ ਪਿੰਡਾਂ ਨੂੰ ਵੀ ਸੀਲ ਕਰ ਦਿੱਤਾ ਗਿਆ।

ਜ਼ਿਲੇ ਦੇ ਜਿਨ੍ਹਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਉਨ੍ਹਾਂ ਵਿੱਚ ਹੀਉਂ, ਪੱਦੀ ਮੱਟ ਵਾਲੀ, ਮਾਹਿਲ ਗਹਿਲਾਂ, ਨੌਰਾ, ਭੌਰਾ, ਸੂਰਾਪੁਰ, ਪੱਲੀ ਝਿੱਕੀ, ਪੱਲੀ ਉਚੀ, ਗੋਬਿੰਦਪੁਰ, ਗੁਜ਼ਰਪੁਰ ਤੇ ਵਾਹਲਾਂ ਸ਼ਾਮਲ ਹਨ।

ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਮਰੇ ਬਲਦੇਵ ਸਿੰਘ ਦਾ ਪਿੰਡ ਪਠਲਾਵਾ ਅਤੇ ਉਸ ਨਾਲ ਲਗਦੇ ਸੁੱਜੋਂ ਤੇ ਝਿੱਕਾ ਪਿੰਡਾਂ ਨੂੰ ਸੀਲ ਕੀਤਾ ਗਿਆ ਸੀ।

ਸੀਲ ਕੀਤੇ ਇਨ੍ਹਾਂ ਪਿੰਡਾਂ ‘ਚ ਮੈਡੀਕਲ ਟੀਮਾਂ ਅਤੇ ਸਿਵਲ/ਪੁਲੀਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਇਨ੍ਹਾਂ ਪਿੰੰਡਾਂ ‘ਚ ਬਲਦੇਵ ਸਿੰਘ ਅਤੇ ਪਠਲਾਵਾ ਦੇ ਧਾਰਮਿਕ ਅਸਥਾਨ ਨਾਲ ਸੰਪਰਕ ਵਾਲੇ ਮੈਂਬਰਾਂ ਦੀ ਸੰਭਾਵਨਾ ਹੈ।

- Advertisement -

ਇਸ ਦੇ ਨਾਲ ਹੀ ਬਲਦੇਵ ਸਿੰਘ ਦੀ ਪੋਤੀ ਜਿਸ ਦਾ ਸੈਂਪਲ ਵੀ ਪੌਜ਼ੇਟਿਵ ਪਾਇਆ ਗਿਆ ਸੀ, ਨਾਲ ਪੜ੍ਹਦੇ ਵਿਦਿਆਰਥੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।

ਹੁਣ ਤੱਕ ਲਏ ਗਏ ਸੈਂਪਲਾਂ ‘ਚ 18 ਕੇਸ ਪੌਜ਼ੇਟਿਵ ਆਏ ਸਨ ਜਦੋਂਕਿ 12 ਨੈਗੇਟਿਵ,1 ਰੀਜੈਕਟਡ, ਇੱਕ ਰੀਪੀਟਡ ਦਰਜ ਕੀਤਾ ਗਿਆ ਹੈ।

ਪ੍ਰਸ਼ਾਸ਼ਨ ਵਲੋਂ ਅੱਜ 150 ਦੇ ਕਰੀਬ ਨਵੇਂ ਸੈਂਪਲ ਲਏ ਗਏ।

ਪਰ ਖੁਸ਼ੀ ਵਾਲੀ ਇਹ ਖ਼ਬਰ ਹੈ ਕਿ ਹੁਣ ਤੱਕ ਪੌਜ਼ੇਟਿਵ ਪਾਏ ਗਏ ਪੀੜਤਾਂ ਨਾਲ ਉਨ੍ਹਾਂ ਦੇ ਸਾਕ ਸਬੰਧੀਆਂ ਦੀ ਫੋਨ ‘ਤੇ ਗੱਲ ਹੋ ਰਹੀ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਵੈਸੇ ਪ੍ਰਸ਼ਾਸ਼ਨ ਵਲੋਂ ਹਲਕੇ ਅੰਦਰ ਮ੍ਰਿਤਕ ਬਲਦੇਵ ਸਿੰਘ ਅਤੇ ਕੋਰੋਨਾ ਪੌਜੇਟਿਵ ਪੀੜਤਾਂ ਨਾਲ ਸੰਪਰਕ ਵਾਲਿਆਂ ਦੀ ਗਿਣਤੀ ਵੱਧ ਹੋਣ ਦੇ ਖ਼ਦਸ਼ੇ ਨੂੰ ਮੁੱਖ ਰੱਖਦਿਆਂ ਵੱਖ ਵੱਖ ਥਾਵਾਂ ‘ਤੇ ਵਾਰਡਾਂ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਕਿਸੇ ਕਿਸਮ ਦੀ ਅਫਵਾਹ ਨਾ ਸੁਣ ਕੇ ਲੋਕਾਂ ਨੂੰ ਇਸ ਮਾਮਲੇ ‘ਚ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਨ ਦੀ ਲੋੜ ਹੈ। ਜ਼ਿਲਾ ਪ੍ਰਸ਼ਾਸ਼ਨ ਪਲ ਪਲ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।

- Advertisement -
Share this Article
Leave a comment