ਬਾਲੀਵੁਡ ਐਕਟਰ ਵਿਵੇਕ ਓਬਰਾਏ ਦੀ ਮੁੱਖ ਭੂਮਿਕਾ ਵਾਲੀ ਫਿਲਮ ਪੀਐੱਮ ਨਰਿੰਦਰ ਮੋਦੀ ਪਿਛਲੇ ਕਾਫ਼ੀ ਸਮੇ ਤੋਂ ਚਰਚਾ ਵਿੱਚ ਹੈ। ਹੁਣ ਫਾਇਨਲੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਆਨਲਾਈਨ ਰਿਲੀਜ਼ ਹੋਏ ਇਸ ਟ੍ਰੇਲਰ ‘ਚ ਨਰਿੰਦਰ ਮੋਦੀ ਦੀ ਜ਼ਿੰਦਗੀ ‘ਤੇ ਵਿਸਥਾਰ ਨਾਲ ਪ੍ਰਕਾਸ਼ ਪਾਇਆ ਗਿਆ ਹੈ। ਇਸ ‘ਚ ਮੋਦੀ ਦੇ ਬਚਪਨ ਤੋਂ ਲੈ ਕੇ ਪ੍ਰਧਾਨਮੰਤਰੀ ਬਣਨ ਤੱਕ ਦੇ ਸੰਘਰਸ਼ ਨੂੰ ਵਿਖਾਇਆ ਗਿਆ ਹੈ ।
ਇਸ ਟ੍ਰੇਲਰ ਨੂੰ ਮੁੰਬਈ ਵਿੱਚ ਹੋਏ ਇੱਕ ਇਵੈਂਟ ‘ਚ ਲਾਂਚ ਕੀਤਾ ਗਿਆ ਜਿੱਥੇ ਫਿਲਮ ਦੇ ਲੀਡ ਐਕਟਰਸ ਮੌਜੂਦ ਸਨ। ਫਿਲਮ ਦੀ ਕਾਸਟ ਤੋਂ ਇਲਾਵਾ ਡਾਇਰੈਕਟਰ ਉਮੰਗ ਕੁਮਾਰ ਵੀ ਇਸ ਇਵੈਂਟ ‘ਚ ਪੁੱਜੇ। ਇਸ ਫਿਲਮ ਵਿੱਚ ਪੀਐੱਮ ਮੋਦੀ ਦੇ ਹੁਣ ਤੱਕ ਦੇ ਜੀਵਨ ਨੂੰ ਵਿਸਥਾਰ ਨਾਲ ਵਖਾਇਆ ਗਿਆ ਹੈ।
ਵੇਖੋ ਫਿਲਮ ਦਾ ਟ੍ਰੇਲਰ :
https://www.youtube.com/watch?v=X6sjQG6lp8s
ਫਿਲਮ ਵਿੱਚ ਵਿਵੇਕ ਓਬਰਾਏ ਤੋਂ ਇਲਾਵਾ ਬਮਨ ਇਰਾਨੀ, ਬਰਖਾ ਬਿਸ਼ਟ, ਮਨੋਜ ਜੋਸ਼ੀ, ਪ੍ਰਸ਼ਾਂਤ ਨਰਾਇਣ, ਰਜਿੰਦਰ ਗੁਪਤਾ, ਜਰੀਨਾ ਵਹਾਬ ਅਤੇ ਅੰਜਨ ਸ਼੍ਰੀਵਾਸਤਵ ਮੁੱਖ ਭੂਮਿਕਾਵਾਂ ‘ਚ ਵਿਖਾਈ ਦੇਣਗੇ। ਫਿਲਮ ਦੀ ਡਾਇਰੈਕਸ਼ਨ ਉਮੰਗ ਕੁਮਾਰ ਨੇ ਕੀਤੀ ਹੈ ਅਤੇ ਇਹ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ।