ਦੁਬਈ ‘ਚ ਭਾਰਤੀ ਮਹਿਲਾ ਨੇ ਬਣਾਇਆ ਮਿਊਜ਼ੀਕਲ ਰਿਕਾਰਡ, 1000 ਦਿਨਾਂ ‘ਚ ਗਾਏ 1000 ਗਾਣੇ

TeamGlobalPunjab
1 Min Read

ਦੁਬਈ: ਦੁਬਈ ਵਿੱਚ ਰਹਿਣ ਵਾਲੀ ਇੱਕ ਭਾਰਤੀ ਮਹਿਲਾ ਨੇ ਹਾਲ ਹੀ ਵਿੱਚ ਗਾਣਿਆਂ ਦੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਮਹਿਲਾ ਨੇ 1000 ਦਿਨਾਂ ਵਿੱਚ 1000 ਗਾਣੇ ਲਿਖਣ, ਕੰਪੋਜ਼ ਕਰਨ ਅਤੇ ਗਾਣ ਦਾ ਰਿਕਾਰਡ ਬਣਾਇਆ ਹੈ। 48 ਸਾਲਾ ਸਵਪਨਾ ਅਬ੍ਰਾਹਮ ਨੂੰ ਗੋਲਡਨ ਬੁੱਕ ਆਫ ਵਰਲਡ ਰਿਕਾਰਡ ਨੇ 4 ਅਵਾਰਡਸ ਨਾਲ ਸਨਮਾਨਿਤ ਕੀਤਾ ਹੈ।

ਸਵਪਨਾ ਨੂੰ ਇਹ 4 ਅਵਾਰਡਸ,1000 ਦਿਨਾਂ ਤੱਕ ਰੋਜ਼ ਇੱਕ ਗਾਣਾ ਲਿਖਣ, ਪ੍ਰੋਡਿਊਸ ਕਰਨ ਅਤੇ ਲਾਈਵ ਆਡੀਅਨਸ ਦੇ ਸਾਹਮਣੇ ਪੇਸ਼ ਕਰਨ ਲਈ ਦਿੱਤੇ ਗਏ ਹਨ। ਗਲਫ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ, ਸਵਪਨਾ ਨੇ 8 ਅਪ੍ਰੈਲ 2017 ਤੋਂ 2 ਜਨਵਰੀ 2020 ਤੱਕ 1000 ਗਾਣੇ ਗਾਏ ਹਨ।

ਇਸ ਤੋਂ ਬਾਅਦ ਹੁਣ ਸਵਪਨਾ, ਗਿਨੀਜ਼ ਵਰਲਡ ਰਿਕਾਰਡ ਬੁੱਕ ਵਿੱਚ ਵੀ ਡਿਜੀਟਲ ਅੈਲਬਮ ਵਿੱਚ ਸਭ ਤੋਂ ਜ਼ਿਆਦਾ ਗਾਣਿਆਂ ਲਈ ਅਪਲਾਈ ਕਰਨ ਵਾਲੀ ਹੈ।

ਸਵਪਨਾ ਦੁਬਈ ਦੀ ਇੱਕ ਮੈਨੇਜਮੈੰਟ ਕੰਸਲਟਿੰਗ ਫਰਮ ਵਿੱਚ ਕੰਮ ਕਰਦੀ ਹਨ। ਉਨ੍ਹਾਂ ਨੇ ਕਿਹਾ ਮੈਂ ਆਪਣੇ ਇੱਕ ਦਹਾਕੇ ਲੰਬੇ ਮਿਊਜ਼ਿਕ ਕਰੀਅਰ ਨੂੰ ਹਜ਼ਾਰ ਗਾਣੇ ਗਾ ਕੇ ਖਤਮ ਕਰਨਾ ਚਾਹੁੰਦੀ ਸੀ।

- Advertisement -

Share this Article
Leave a comment