ਦੁਨੀਆਂ ਦੀ ਸਭ ਤੋਂ ਕੁਥਰੀ ਔਰਤ, ਰੋਟੀ ‘ਚ ਪਕਾ ਦਿੰਦੀ ਐ ਜੂੰਆਂ, ਪਤੀ ਤਲਾਕ ਲੈਣ ਲਈ ਹੋਇਆ ਮਜ਼ਬੂਰ

Prabhjot Kaur
3 Min Read

ਪਟਨਾ : ਕਹਿੰਦੇ ਨੇ ਜੇਕਰ ਤੁਸੀਂ ਮੱਛੀ ਬਜ਼ਾਰ ‘ਚ ਕੁਝ ਦਿਨ ਰਹੋ ਤਾਂ ਤੁਹਾਨੂੰ ਉੱਥੋ ਮੱਛੀ ਦੀ ਬੋਅ ਆਉਣੀ ਬੰਦ ਹੋ ਜਾਂਦੀ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਬੋਅ ਜਾਂ ਬਦਬੋਅ ਨੂੰ ਲਗਾਤਾਰ ਸੁੰਘਣ ਕਾਰਨ ਤੁਹਾਡਾ ਨੱਕ ਤੇ ਫੇਫੜੇ ਉਸ ਨੂੰ ਸੁੰਘਣ ਦੇ ਆਦੀ ਹੋ ਜਾਂਦੇ ਹਨ ਤੇ ਤੁਹਾਨੂੰ ਇੰਝ ਲਗਦਾ ਹੈ ਕਿ ਜਿਵੇਂ ਬੋਅ ਜਾਂ ਬਦਬੋਅ ਖਤਮ ਹੋ ਗਈ ਹੈ। ਪਰ ਇਸ ਮਿੱਥ ਨੂੰ ਵੀ ਪਟਨਾ ਦੇ ਮਸੌਢੀ ਕਸਬੇ ‘ਚ ਰਹਿਣ ਵਾਲੇ ਇੱਕ ਵਿਅਕਤੀ ਨੇ ਤੋੜ ਦਿੱਤਾ ਹੈ। ਜਿਸ ਦਾ ਕਹਿਣਾ ਹੈ ਕਿ ਇੱਕ ਸਾਲ ਹੋ ਗਿਆ ਉਸ ਦਾ ਵਿਆਹ ਹੋਏ ਨੂੰ ਤੇ ਉਸ ਦੀ ਪਤਨੀ ਦੇ ਨਾਂ ਨਹਾਉਣ ਕਾਰਨ ਉਸ ਨੂੰ ਨਾਂ ਸਿਰਫ ਉਸ ਕੋਲੋਂ ਗੰਦੀ ਬਦਬੋਅ ਆਉਂਦੀ ਹੈ ਬਲਕਿ ਉਸ ਦੇ ਸਿਰ ਵਿੱਚੋਂ ਜੂੰਆਂ ਕਿਰ ਕੇ ਬਿਸਤਰੇ ‘ਚੋਂ ਤੁਰਦੀਆਂ ਹੋਈਆਂ ਉਸ ਦੇ ਸਰੀਰ ਅਤੇ ਸਿਰ ਵਿੱਚ ਜਾ ਵੜੀਆਂ ਹਨ। ਜਿਸ ਤੋਂ ਬਾਅਦ ਜਦੋਂ ਉਹ ਸਿਰ ਵਿੱਚ ਤੁਰਦੀਆਂ ਹਨ ਤਾਂ ਉਸ ਨੂੰ ਜਨਤਕ ਤੌਰ ਤੇ ਸਿਰ ਖੁਰਕਣ ਕਾਰਨ ਬੇਇੱਜਤੀ ਮਹਿਸੂਸ ਹੁੰਦੀ ਹੈ। ਇਸ ਲਈ ਉਸ ਨੂੰ ਆਪਣੀ ਪਤਨੀ ਤੋਂ ਤਲਾਕ ਚਾਹੀਦਾ ਹੈ।

ਇਸ ਸਬੰਧ ਵਿੱਚ ਪੀੜਤ ਪਤੀ ਨੇ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ  ਨਹਾਉਂਦੀ ਨਹੀਂ ਇਸ ਲਈ ਉਹ ਉਸ ਨਾਲ ਨਹੀਂ ਰਹਿ ਸਕਦਾ। ਪਤੀ ਦਾ ਕਹਿਣਾ ਹੈ ਕਿ ਉਸ ਦੇ ਵਿਆਹ ਨੂੰ ਸਿਰਫ ਇੱਕ ਸਾਲ ਹੋਇਆ ਹੈ ਪਰ ਉਹ ਆਪਣੀ ਪਤਨੀ ਦੇ ਨਾਂ ਨਹਾਉਣ ਕਾਰਨ ਉਹ ਬੁਰੀ ਤਰ੍ਹਾਂ ਮਾਨਸਿਕ ਪ੍ਰੇਸ਼ਾਨ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਵਾਲ ਧੋਣ ਅਤੇ ਨਹਾਉਣ ਲਈ ਕਈ ਵਾਰ ਵਧੀਆ ਸਾਬੁਣ ਅਤੇ ਸੈਂਪੂ ਵੀ ਲਿਆ ਕੇ ਦਿੱਤੇ ਹਨ ਪਰ ਹਾਲ ਇਹ ਹੈ ਕਿ ਉਨ੍ਹਾਂ ਸ਼ੈਂਪੂਆਂ ਤੇ ਸਾਬਣਾਂ ਨਾਲ ਉਹ ਕੱਪੜੇ ਧੋ ਦਿੰਦੀ ਹੈ। ਇਸ ਪਤੀ ਨੇ ਪੁਲਿਸ ਅੱਗੇ ਕਾਬੁਲ ਕੀਤਾ ਕਿ ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਪਤਨੀ ਨੰ ਕੁੱਟ ਮਾਰ ਕੇ ਘਰੋਂ ਭਜਾ ਦਿੱਤਾ।

ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਤਫਤੀਸ਼ ਸਮੇਂ ਉਕਤ ਤੱਥ ਸਾਹਮਣੇ ਆਏ। ਪਤੀ ਹੁਣ ਇਸ ਗੱਲ ਤੇ ਅੜ ਗਿਆ ਹੈ ਕਿ ਉਹ ਹੁਣ ਹੋਰ ਸਮਾਂ ਆਪਣੀ ਨਾਂ ਨਹਾਉਣ ਵਾਲੀ ਪਤਨੀ ਦੇ ਨਾਲ ਨਹੀਂ ਰਹਿ ਸਕਦਾ। ਪਤੀ ਅਨੁਸਾਰ ਉਹ ਆਪਣੀ ਪਤਨੀ ਦੀਆਂ ਜੂੰਆਂ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ। ਪਤੀ ਦਾ ਕਹਿਣਾ ਹੈ ਕਿ ਉਸ ਨੂੰ ਇਹ ਵੀ ਸ਼ੱਕ ਹੈ ਕਿ ਉਹ ਰੋਟੀ ਪਕਾਉਂਦੇ ਸਮੇਂ ਜੂੰਆਂ ਵੀ ਵਿੱਚ ਪਕਾ ਦਿੰਦੀ ਹੈ।

Share this Article
Leave a comment