Home / News / ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅੱਜ ਪੰਜਾਬ ਦੌਰੇ ‘ਤੇ ,ਸ਼੍ਰੀ ਰਾਮਤੀਰਥ ਵਿਖੇ ਟੇਕਿਆ ਮੱਥਾ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅੱਜ ਪੰਜਾਬ ਦੌਰੇ ‘ਤੇ ,ਸ਼੍ਰੀ ਰਾਮਤੀਰਥ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅੰਮ੍ਰਿਤਸਰ ਪਹੁੰਚੇ ਜਿਸ ਤੋਂ ਬਾਅਦ ਉਨ੍ਹਾਂ ਸ਼੍ਰੀ ਰਾਮਤੀਰਥ ਵਿਖੇ ਮੱਥਾ ਟੇਕਿਆ। ਸਿਸੌਦੀਆ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਲਮੀਕਿ ਤੀਰਥ ਅਸਥਾਨ ਅੰਮ੍ਰਿਤਸਰ ਨਤਮਸਤਕ ਹੋਏ।

ਇਸ ਤੋਂ ਬਾਅਦ ਵਲਮੀਕਿ ਆਸ਼ਰਮ ਸ਼ਕਤੀ ਨਗਰ, ਜਲੰਧਰ ਲਈ ਸੜਕ ਮਾਰਗ ਰਾਹੀਂ ਰਵਾਨਾ ਹੋਏ।ਸ਼ਾਮ 4.30 ਵਜੇ ਤੱਕ ਉਹ ਸ਼ਕਤੀ ਨਗਰ, ਜਲੰਧਰ ਵਿੱਚ ਸਥਿਤ ਵਾਲਮੀਕਿ ਆਸ਼ਰਮ ਵਿੱਚ ਰੁਕਣਗੇ। ਇੱਥੇ ਦਲਿਤ ਐੱਸ. ਸੀ. ਭਾਈਚਾਰੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੜਕ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਉਹ ਸਿੱਧਾ ਦਿੱਲੀ ਲਈ ਵਾਪਸ ਰਵਾਨਾ ਹੋ ਜਾਣਗੇ। ਸਿਸੋਦੀਆ ਦੀ ਇਸ ਫੇਰੀ ਸਬੰਧੀ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਮੌਜੂਦ ਸਨ।

 ਮਿਲੀ ਜਾਣਕਾਰੀ ਮੁਤਾਬਕ ਸਿਸੌਦੀਆ ਦੇ ਇਸ ਪੰਜਾਬ ਦੌਰੇ ਦਾ ਮੁੱਖ ਮਕਸਦ ਐੱਸ. ਸੀ. ਭਾਈਚਾਰੇ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣਾ ਹੈ ।

 

Check Also

ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਖਿਲਾਫ ਲੜਨਗੇ ਚੋਣ

ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਐਲਾਨ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵਜੋਤ ਸਿੰਘ …

Leave a Reply

Your email address will not be published. Required fields are marked *