ਨਵੀਂ ਦਿੱਲੀ : ਦਿੱਲੀ ਅੰਦਰ ਅੱਗ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਜੀ ਹਾਂ ਇਸ ਦੇ ਚਲਦਿਆਂ ਅੱਜ ਫਿਰ ਇੱਥੋਂ ਦੇ ਪਾਰਕ ਨਾਮਕ ਹੋਟਲ ‘ਚ ਅੱਗ ਲੱਗਣ ਕਾਰਨ ਦੁਰਘਟਨਾ ਵਾਪਰੀ ਹੈ। ਪਤਾ ਇਹ ਵੀ ਲੱਗਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ 15 ਦੇ ਕਰੀਬ ਵਿਅਕਤੀ ਅੱਗ ਵਿੱਚ ਝੁਲਸ ਗਏ।
ਦੱਸ ਦਈਏ ਕਿ ਇਹ ਘਟਨਾ ਸਵੇਰੇ ਕਰੀਬ 9 ਵਜੇ ਵਾਪਰੀ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਦਿੱਲੀ ਦੇ ਅਡਿਸ਼ਨਲ ਡੀਸੀਪੀ ਦੀਪਕ ਯਾਦਵ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ 15 ਦੇ ਕਰੀਬ ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੰਡਕਾ ਇਲਾਕੇ ਅੰਦਰ ਵੀ ਇੱਕ ਸਪੇਅਰ ਪਾਰਟਸ ਫੈਕਟਰੀ ‘ਚ ਭਿਆਨਕ ਅੱਗ ਲੱਗੀ ਸੀ। ਇਸ ਤੋਂ ਪਹਿਲਾਂ ਇੱਕ ਹੋਰ ਫੈਕਟਰੀ ਵਿੱਚ ਵੀ ਅੱਗ ਲੱਗੀ ਸੀ ਜਿਸ ਵਿੱਚ ਕਈ ਜਾਨਾਂ ਵੀ ਚਲੀਆਂ ਗਈਆਂ ਸਨ।