ਦਿੱਲੀ ਅੰਦਰ ਵਾਪਰੀ ਹਿੰਸਾ ਤੋਂ ਬਾਅਦ ਭੜਕ ਉੱਠੇ ਅਮਿਤ ਸ਼ਾਹ, ਟਵੀਟ ਕਰ ਕਹੀ ਵੱਡੀ ਗੱਲ

TeamGlobalPunjab
1 Min Read

ਕੋਲਕਾਤਾ : ਦਿੱਲੀ ਅੰਦਰ ਇੰਨੀ ਦਿਨੀਂ ਨਾਗਰਿਕਤਾ ਸੋਧ ਕਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਹਿੰਸਕ ਝੜਪਾਂ ਹੋ ਰਹੀਆਂ ਹਨ। ਹੁਣ ਭਾਵੇਂ ਇਸ ‘ਤੇ ਕਾਫੀ ਨਿਯੰਤਰਨ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਚਲਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਸਥਿਤੀ ਹਮੇਸ਼ਾ ਹੀ ਅੱਤਵਾਦ ਵਿਰੁੱਧ ਡਟ ਕੇ ਲੜਨ ਦੀ ਰਹੀ ਹੈ। ਸ਼ਾਹ ਨੇ ਕਿਹਾ ਕਿ ਪਿਛਲੇ 10 ਹਜ਼ਾਰ ਸਾਲਾਂ ਦੇ ਇਤਿਹਾਸ ਅੰਦਰ ਭਾਰਤ ਨੇ ਕਦੀ ਵੀ ਕਿਸੇ ‘ਤੇ ਵੀ ਹਮਲਾ ਨਹੀਂ ਕੀਤਾ।

- Advertisement -

ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਨੇ ਕਦੀ ਵੀ ਕਿਸੇ ‘ਤੇ ਵੀ ਹਮਲਾ ਨਹੀਂ ਕੀਤਾ ਪਰ ਕਿਸੇ ਵੀ ਹਾਲਤ ਵਿੱਚ ਭਾਰਤ ਦੀ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਲਿਖਿਆ ਕਿ ਜੋ ਵੀ ਕੋਈ ਫੌਜ ਜਵਾਨਾਂ ਨੂੰ ਨੁਕਸਾਨ ਪਹੁੰਚਾਵੇਗਾ ਉਸ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ।

ਗ੍ਰਹਿ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਯੁੱਧ ਬਹਾਦਰੀ ਨਾਲ ਜਿੱਤਿਆ ਜਾਦਾ ਹੈ ਅਤੇ ਹਥਿਆਰ ਇਸ ਯੁੱਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਲਿਖਿਆ ਕਿ ਤਕਨਾਲੋਜੀ ਕਦੀ ਵੀ ਬਹਾਦੁਰੀ ਦੀ ਜਗ੍ਹਾ ਨਹੀਂ ਲੈ ਸਕਦੀ।

- Advertisement -

Share this Article
Leave a comment