ਦਰਦਨਾਕ ਹਾਦਸਾ: ਟੀ.ਵੀ ‘ਚ ਹੋਇਆ ਧਮਾਕਾ, ਕਾਰਟੂਨ ਦੇਖ ਰਹੇ 3 ਬੱਚਿਆ ਦੀ ਮੌਤ

TeamGlobalPunjab
2 Min Read

ਲਖਨਊ : ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਇੱਕ ਭਿਆਨਕ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁਠੋਲੀ ਨਾਮ ਦੇ ਪਿੰਡ ਵਿਖੇ ਟੈਲੀਵਿਜ਼ਨ ‘ਚ ਹੋਏ ਧਮਾਕੇ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪੁੱਜੇ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਬੱਚਿਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਮੁਤਾਬਕ ਘਟਨਾ ਬਦਾਯੂੰ ਜ਼ਿਲ੍ਹੇ ਦੇ ਓਝਾਨੀ ਥਾਣੇ ਦੇ ਕੁਠੈਲੀ ਪਿੰਡ ਦੀ ਹੈ, ਜਿੱਥੇ ਇਕ ਹੀ ਪਰਿਵਾਰ ਦੇ ਬੱਚੇ ਦੇਰ ਰਾਤ ਬੈਠ ਕੇ ਟੀਵੀ ਵੇਖ ਰਹੇ ਸਨ। ਉਸੇ ਸਮੇਂ ਟੀਵੀ ‘ਚ ਅੱਗ ਲੱਗ ਗਈ ਅਤੇ ਤੇਜ਼ ਧਮਾਕਾ ਹੋਇਆ। ਇਸ ਹਾਦਸੇ ‘ਚ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਕ ਬੱਚੇ ਨੇ ਭੱਜ ਕੇ ਆਪਣੀ ਜਾਨ ਬਚਾਈ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਘਰ ਅੰਦਰ ਕੋਈ ਨਹੀਂ ਸੀ। ਸਾਰੇ ਬਾਹਰ ਸੁੱਤੇ ਪਏ ਸਨ। ਸਿਵਲ ਲਾਈਨ ਦੇ ਥਾਣਾ ਮੁਖੀ ਓ.ਪੀ. ਗੌਤਮ ਮੁਤਾਬਕ ਬਦਾਯੂੰ ਜ਼ਿਲ੍ਹੇ ਦੇ ਕੁਠੈਲੀ ਪਿੰਡ ‘ਚ ਜਿਹੜਾ ਹਾਦਸਾ ਵਾਪਰਿਆ, ਉਸ ‘ਚ ਮਾਰੇ ਗਏ ਸਾਰੇ ਬੱਚੇ ਇਕ ਹੀ ਪਰਿਵਾਰ ਦੇ ਸਨ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਦੀ ਮੌਤ ਦਮ ਘੁਟਣ ਕਾਰਨ ਹੋਈ ਹੈ।

Share this Article
Leave a comment