Home / News / ਥੁੱਕ ਕੇ ਤੰਦੂਰੀ ਰੋਟੀ ਬਣਾਉਣ ਦੀ ਵੀਡੀਓ ਵਾਇਰਲ, ਦੋਸ਼ੀ ਗ੍ਰਿਫਤਾਰ

ਥੁੱਕ ਕੇ ਤੰਦੂਰੀ ਰੋਟੀ ਬਣਾਉਣ ਦੀ ਵੀਡੀਓ ਵਾਇਰਲ, ਦੋਸ਼ੀ ਗ੍ਰਿਫਤਾਰ

ਗਾਜ਼ੀਆਬਾਦ: ਗਾਜ਼ੀਆਬਾਦ ਦੇ ਭਾਟੀਆ ਮੋੜ ਸਥਿਤ ਇੱਕ ਢਾਬੇ ‘ਤੇ ਥੁੱਕ ਕੇ ਤੰਦੂਰੀ ਰੋਟੀ ਬਣਾਉਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਸ਼ਨੀਵਾਰ ਨੂੰ, ਹਿੰਦੂ ਰਕਸ਼ਾ(ਰਖਿਆ) ਦਲ ਦੇ ਕਾਰਕੁਨਾਂ ਨੇ ਵੀਡੀਓ ਦਾ ਨੋਟਿਸ ਲੈਂਦਿਆਂ ਢਾਬੇ ‘ਤੇ ਪ੍ਰਦਰਸ਼ਨ ਕਰਕੇ ਇਸਨੂੰ ਬੰਦ ਕਰ ਦਿੱਤਾ। ਹਿੰਦੂ ਰਕਸ਼ਾ ਦਲ ਦੀ ਸ਼ਿਕਾਇਤ ‘ਤੇ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ ਦੋਸ਼ੀ ਬਿਹਾਰ ਦੇ ਕਿਸ਼ਨਗੰਜ ਦਾ ਰਹਿਣ ਵਾਲਾ ਹੈ। ਉਹ ਭਾਟੀਆ ਮੋੜ ਵਿਖੇ ਪੰਚਵਤੀ ਅਹਿੰਸਾ ਵਾਟਿਕਾ ਵਿੱਚ ਚਿਕਨ ਪੁਆਇੰਟ ਢਾਬੇ ਤੇ ਤੰਦੂਰੀ  ਰੋਟੀ ਬਣਾਉਂਦਾ ਹੈ।ਵੀਡੀਓ ਦੋ ਦਿਨ ਪੁਰਾਣਾ ਹੈ, ਜਿਸ ਵਿੱਚ ਦੋਸ਼ੀ ਤਮੀਜ਼ੂਦੀਨ ਤੰਦੂਰ ਵਿੱਚ ਪਾਉਣ ਤੋਂ ਪਹਿਲਾਂ ਰੋਟੀ ਉੱਤੇ ਥੁੱਕ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਹਿੰਦੂ ਰਕਸ਼ਾ ਦਲ ਦੇ ਸੂਬਾ ਕਨਵੀਨਰ ਗੌਰਵ ਸਿਸੋਦੀਆ ਵਰਕਰਾਂ ਸਮੇਤ ਢਾਬੇ ‘ਤੇ ਪਹੁੰਚੇ ਅਤੇ ਢਾਬੇ ਨੂੰ ਜ਼ਬਰਦਸਤੀ ਬੰਦ ਕਰ ਦਿੱਤਾ। ਉਸ ਨੇ ਢਾਬਾ ਸੰਚਾਲਕਾਂ ਸ਼ਾਦਾਬ ਅਤੇ ਸਾਹਿਲ ਵਿਰੁੱਧ ਰਿਪੋਰਟ ਦਾਇਰ ਕੀਤੀ । ਗੌਰਵ ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਸ਼ਾਮ 59 ਸੈਕਿੰਡ ਦਾ ਵੀਡੀਓ ਮਿਲਿਆ।ਉਸ ਨੇ ਦੱਸਿਆ ਕਿ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਦੋਸ਼ੀ ਨੇ ਅਸ਼ਲੀਲ ਹਰਕਤਾਂ ਵੀ ਕੀਤੀਆਂ। ਸੀਓ ਪ੍ਰਥਮ ਮਹੀਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Check Also

ਸਿਰਸਾ ਪਿੱਛੋਂ ਬਿਕਰਮ ਮਜੀਠੀਆ ਵੀ ਜੇ ਭਾਜਪਾ ‘ਚ ਚਲਾ ਜਾਵੇ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ : ਵੜਿੰਗ

ਖਰੜ: ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਪਿੱਛੋਂ ਅਕਾਲੀ ਦਲ ਦੀ ਭਾਜਪਾ ਨਾਲ …

Leave a Reply

Your email address will not be published. Required fields are marked *