Sunday , August 18 2019
Home / ਮਨੋਰੰਜਨ / ਤੇਜ਼ਾਬ ਪੀੜਤਾ ਦੀ ਭੂਮਿਕਾ ‘ਚ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ, ਸਾਹਮਣੇ ਆਈ ਪਹਿਲੀ ਝਲਕ

ਤੇਜ਼ਾਬ ਪੀੜਤਾ ਦੀ ਭੂਮਿਕਾ ‘ਚ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ, ਸਾਹਮਣੇ ਆਈ ਪਹਿਲੀ ਝਲਕ

ਬਾਲੀਵੁਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਆਉਣ ਵਾਲੀ ਫਿਲਮ ‘ਛਪਾਕ’ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਦੀਪਿਕਾ ਪਾਦੁਕੋਣ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ ਰਾਜੀ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਿਰਦੇਸ਼ਤ ਕਰ ਰਹੀ ਹੈ।

ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦੀ ਪਹਿਲੀ ਲੁਕ ਕਾਫੀ ਪ੍ਰਭਾਵਸ਼ਾਲੀ ਅਤੇ ਰੋਗਟੇ ਖੜ੍ਹੇ ਕਰਨ ਵਾਲੀ ਹੈ। ਉਨ੍ਹਾਂ ਦੇ ਫਿਲਮ ਦੇ ਪਾਤਰ ਮੁਤਾਬਕ ਪਹਿਲੀ ਲੁਕ ਵਿਚ ਉਨ੍ਹਾਂ ਦੇ ਚੇਹਰੇ ਉਤੇ ਸੜਨ ਦੇ ਨਿਸ਼ਾਨ ਹਨ। ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਇਸ ਫਿਲਮ ਦੀ ਸ਼ੁਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਛਪਾਕ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।

View this post on Instagram

Red Saree ♥️ #StopSaleAcid #chhapak @deepikapadukone

A post shared by Laxmi Agarwal (@thelaxmiagarwal) on

ਫਿਲਮ ਦਾ ਇਹ ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਉਹ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਤਰ੍ਹਾਂ ਹੀ ਨਜ਼ਰ ਆ ਰਹੀ ਹੈ। ਇਸ ਪੋਸਟਰ ਵਿਚ ਦੀਪਿਕਾ ਮੁਸ਼ਕਰਾਉਂਦੀ ਹੋਈ ਸ਼ੀਸ਼ੇ ਦੇ ਪਿੱਛੇ ਤੋਂ ਦੇਖ ਰਹੀ ਹੈ ਅਤੇ ਸ਼ੀਸ਼ੇ ਵਿਚ ਵੀ ਉਨ੍ਹਾਂ ਦਾ ਚੇਹਰਾ ਦਿਖਾਈ ਦੇ ਰਿਹਾ ਹੈ। ਇਸ ਲੁਕ ਨੂੰ ਸਾਂਝੀ ਕਰਦੇ ਹੋਏ ਦੀਪਿਕਾ ਨੇ ਇਹ ਵੀ ਲਿਖਿਆ, ‘ਅਜਿਹਾ ਚਰਿੱਤਰ ਜੋ ਹਮੇਸ਼ਾ ਮੇਰੇ ਨਾਲ ਰਹੇਗਾ… ਮਾਲਤੀ।’

Check Also

ਸਨੀ ਲਿਓਨੀ ਬਣੀ ਭਾਰਤ ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੇਲਿਬ੍ਰਿਟੀ

ਸਨੀ ਲਿਓਨੀ ਫਿਲਮਾਂ ਤੋਂ ਇਲਾਵਾ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਚਰਚਾ ‘ਚ …

Leave a Reply

Your email address will not be published. Required fields are marked *