ਐਸ.ਏ.ਐਸ. ਨਗਰ : ਸਬਜ਼ੀ ਵਿਕਰੇਤਾਵਾਂ ਵੱਲੋਂ ਸਬਜ਼ੀ ਮਹਿੰਗੇ ਭਾਅ ਵੇਚੇ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਪ੍ਰਮੁੱਖ ਸਬਜ਼ੀਆਂ, ਜਿਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ, ਦੇ ਪਰਚੂਨ ਵਿਕਰੀ ਦੇ ਰੇਟ ਨਿਰਧਾਰਤ ਕਰ ਦਿੱਤੇ ਹਨ।
ਡੀਸੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਲੂ 50 ਰੁਪਏ ਕਿਲੋ, ਪਿਆਜ਼ 45 ਰੁਪਏ ਕਿਲੋ, ਟਮਾਟਰ 60 ਰੁਪਏ ਕਿਲੋ, ਫੁੱਲ ਗੋਭੀ 40 ਰੁਪਏ ਕਿਲੋ, ਮਟਰ 120 ਰੁਪਏ ਕਿਲੋ, ਗਾਜਰ 50 ਰੁਪਏ ਕਿਲੋ, ਘੀਆ 60 ਰੁਪਏ ਕਿਲੋ, ਚੱਪਣ ਕੱਦੂ 60 ਰੁਪਏ ਕਿਲੋ, ਹਰੀ ਮਿਰਚ 20 ਰੁਪਏ ਪ੍ਰਤੀ 100 ਗ੍ਰਾਮ, ਅਦਰਕ 25 ਰੁਪਏ ਪ੍ਰਤੀ 100 ਗ੍ਰਾਮ, ਲਸਣ 170 ਰੁਪਏ ਕਿਲੋ, ਨਿੰਬੂ 120 ਰੁਪਏ ਕਿਲੋ, ਪਾਲਕ 10-15 ਰੁਪਏ ਪ੍ਰਤੀ ਗੁੱਛੀ, ਧਣੀਆ 10-15 ਰੁਪਏ ਪ੍ਰਤੀ ਗੁੱਛੀ, ਮੇਥੀ 10-15 ਰੁਪਏ ਪ੍ਰਤੀ ਗੁੱਛੀ ਤੋਂ ਵੱਧ ਨਹੀਂ ਵੇਚੇ ਜਾਣਗੇ।