Home / ਪੰਜਾਬ / ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੀ ਚੋਣ ਵਿੱਚ ਅਨਿਲ ਗੁਪਤਾ ਚੌਥੀ ਵਾਰ ਬਣੇ ਪ੍ਰਧਾਨ

ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੀ ਚੋਣ ਵਿੱਚ ਅਨਿਲ ਗੁਪਤਾ ਚੌਥੀ ਵਾਰ ਬਣੇ ਪ੍ਰਧਾਨ

ਚੰਡੀਗੜ੍ਹ: ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੀ ਦੋ ਸਾਲ ਲਈ ਹੋਈ ਚੋਣ ਵਿੱਚ 12 ਅਹੁਦੇਦਾਰ ਅਤੇ 25 ਕਾਰਜਕਾਰਨੀ ਮੈਂਬਰ ਸਰਬਸੰਤੀ ਨਾਲ ਚੁਣੇ ਗਏ। ਚੋਣ ਵਿੱਚ ਅਨਿਲ ਕੁਮਾਰ ਗੁਪਤਾ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ। ਇਸ ਤੋਂ ਪਹਿਲਾਂ ਉਹ 6 ਵਾਰ ਜਨਰਲ ਸਕੱਤਰ ਦੇ ਅਹੁਦੇ ‘ਤੇ ਵੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਰੁਚਿਕਾ ਮਹਿੰਦਰ ਖੰਨਾ ਨੂੰ ਇਸ ਵਾਰ ਜਨਰਲ ਸਕੱਤਰ ਚੁਣਿਆ ਗਿਆ। ਉਹ ਯੂਨੀਅਨ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਜਨਰਲ ਸਕੱਤਰ ਚੁਣੀ ਗਈ ਹੈ। ਕਰਮਵੀਰ ਸਿੰਘ ਤੀਜੀ ਵਾਰ ਸੀਨੀਅਰ ਉਪ ਪ੍ਰਧਾਨ ਚੁਣੇ ਗਏ।

ਬਾਕੀ ਅਹੁਦੇਦਾਰਾਂ ਵਿਚ ਉਪ ਪ੍ਰਧਾਨ ਡਾ ਜੋਗਿੰਦਰ ਸਿੰਘ ਅਤੇ ਰਾਜੇਸ਼ ਮਲਿਕ, ਸਕੱਤਰ ਬਲਵਿੰਦਰ ਸਿਪਰੇ, ਆਫਿਸ ਸਕੱਤਰ ਸੰਦੀਪ ਸ਼ਰਮਾ, ਸੰਯੁਕਤ ਸਕੱਤਰ ਪ੍ਰੀਤਮ ਸਿੰਘ ਅਤੇ ਰਮੇਸ਼ ਚੰਦ ਸ਼ਰਮਾ, ਪ੍ਰਚਾਰ ਅਤੇ ਸੰਗਠਨ ਸਕੱਤਰ ਰਾਜੇਸ਼ ਕੁਮਾਰ ਸ਼ਰਮਾ, ਲਵਪ੍ਰੀਤ ਸਿੰਘ ਅਤੇ ਵਿੱਤ ਸਕੱਤਰ ਅਜੈ ਕੁਮਾਰ ਚੁਣੇ ਗਏ।

ਇਸੇ ਤਰ੍ਹਾਂ ਕਾਰਜਕਾਰਨੀ ਦੇ ਮੈਂਬਰਾਂ ਵਿਚ : ਵਿਜੈ ਮੋਹਨ, ਰੋਹਿਤ ਅਵਸਥੀ, ਅਮਰ ਸਿੰਘ ਵਾਲੀਆ, ਯੂਸਿਫ਼ ਮਸੀਹ, ਅਰਵਿੰਦ ਸੈਣੀ, ਵਿਪਿਨ ਜੋਸ਼ੀ, ਸੋਨੀਆ ਸ਼ਰਮਾ, ਪਵਨ ਸਿੰਘ ਬਰਤਵਾਲ, ਰਮਨ ਕੌਲ, ਸ਼੍ਰੀ ਧਰਮਿੰਦਰ, ਵਿਜੈ ਚਾਵਲਾ, ਵਿਨੋਦ ਕੁਮਾਰ ਗੁਪਤਾ, ਲਲਿਤ ਕੁਮਾਰ, ਸੁਖਵਿੰਦਰ ਸਿੰਘ ਮਨ, ਕਲਿਆਣ ਸਿੰਘ ਭੇਨਸੋਰਾ, ਰਾਜੂ, ਰਾਮ ਕਿਸ਼ਨ ਭਾਟੀਆ, ਦੀਪਇੰਦਰ ਸਿੰਘ, ਰਾਜ ਕੁਮਾਰ ਸ਼ਰਮਾ, ਉਮੇਸ਼ ਰਾਜਪਾਲ, ਗੋਪਾਲ ਚੰਦ, ਸੰਦੀਪ ਕੁਮਾਰ, ਸ਼ਿਵਾਲਿਕ ਕੁਮਾਰ, ਕਾਲੁ ਰਾਮ, ਅਤੇ ਸੋਮਵੀਰ ਸਿੰਘ ਚੁਣੇ ਗਏ।

ਇਹ ਚੋਣ ਪੂਰਨ ਸਿੰਘ ਡਡਵਾਲ, ਚੋਣ ਅਧਿਕਾਰੀ, ਸੁਸ਼ੀਲ ਤਿਵਾੜੀ ਅਤੇ ਅਜੈ ਵਰਮਾ ਸਹਾਇਕ ਚੋਣ ਅਧਿਕਾਰੀਆਂ ਦੀ ਦੇਖ-ਰੇਖ ਵਿਚ ਨੇਪਰੇ ਚੜ੍ਹੀ।

Check Also

ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ, ਪਾਸਪੋਰਟ ਜ਼ਬਤ ਕੀਤੇ ਜਾਣ

 ਚੰਡੀਗੜ੍ਹ : ਸੂਬੇ ਵਿੱਚ ਕੋਵਿਡ-19 ਸੰਕਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Leave a Reply

Your email address will not be published. Required fields are marked *