ਟੋਲ ਪਰਚੀ ਅੱਜ ਤੋਂ ਸ਼ੁਰੂ

ਚੰਡੀਗੜ੍ਹ:- 4 ਮਈ ਤੋਂ ਟੋਲ ਪਲਾਜ਼ਿਆਂ ਤੇ ਟੋਲ ਉਗਰਾਹੀ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਆਪਣਾ ਸਪੱਸ਼ਟੀਕਰਨ ਦਿਤਾ ਹੈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਅਧੀਨ ਚੱਲ ਰਹੇ 23 ਟੋਲ ਪਲਾਜ਼ਿਆਂ ਤੇ ਟੋਲ ਉਗਰਾਹੀ 4 ਮਈ ਤੋਂ ਸ਼ੁਰੂ ਹੋ ਜਾਵੇਗੀ। ਕਾਬਿਲੇਗੌਰ ਹੈ ਕਿ ਲਾਕਡਾਊਨ ਦੇ ਮੱਦੇਨਜ਼ਰ 27 ਮਾਰਚ ਨੂੰ ਟੋਲ ਪਲਾਜ਼ੇ ਬੰਦ ਕਰ ਦਿਤੇ ਗਏ ਸਨ ਅਤੇ ਇਸ ਵਿਚ ਮੁੜ ਵਾਧਾ 19 ਅਪ੍ਰੈਲ ਨੂੰ ਕੀਤਾ ਗਿਆ ਸੀ ਜੋ ਕਿ 3 ਮਈ ਤੱਕ ਲਾਗੂ ਕਰ ਦਿਤਾ ਗਿਆ ਸੀ। ਕਾਬਿਲੇਗੌਰ ਹੈ ਕਿ ਕੰਟੇਨਮੈਂਟ ਜ਼ੋਨ ਦੇ ਅੰਦਰ ਆਉਣ ਵਾਲਾ ਟੋਲ ਪਲਾਜ਼ਾ 17 ਮਈ ਤੱਕ ਆਰਜ਼ੀ ਤੌਰ ਤੇ ਬੰਦ ਰਹੇਗਾ। ਇਸ ਦੌਰਾਨ ਸਿੰਗਲਾ ਨੇ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਤਾਕੀਦ ਵੀ ਕੀਤੀ ਅਤੇ ਘੱਟ ਤੋਂ ਘੱਟ ਲੋਕਾਂ ਨਾਲ ਸੰਪਰਕ ਵਿਚ ਆਉਣ ਦੀ ਅਪੀਲ ਵੀ ਕੀਤੀ।ਉਹਨਾਂ ਸੈਨੇਟਾਈਜ਼ਰ, ਮਾਸਕ, ਦਸਤਾਨੇ ਪਹਿਨਣ ਆਦਿ ਦੀ ਅਪੀਲ ਕੀਤੀ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।

Check Also

ਨਕਲੀ ਰਾਮ ਰਹੀਮ ਨੂੰ ਲੈ ਕੇ ਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਲਗਾਈ ਫਟਕਾਰ

ਚੰਡੀਗੜ੍ਹ: ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਅਸਲੀ ਹੈ ਜਾਂ ਨਕਲੀ, ਇਸ ਦੀ …

Leave a Reply

Your email address will not be published.