ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਇੱਕ 24 ਸਾਲਾ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਬੈਟਮੈਨ ਦੀ ਜੋਕਰ ਪੋਸ਼ਾਕ ਪਹਿਣੇ ਵਿਅਕਤੀ ਨੇ ਐਤਵਾਰ ਸ਼ਾਮ ਨੂੰ ਟੋਕੀਓ ਟਰੇਨ ਲਾਈਨ ’ਤੇ ਯਾਤਰੀਆਂ ’ਤੇ ਹਮਲਾ ਕੀਤਾ, ਜਿਸ ਵਿਚ ਲਗਪਗ 17 ਲੋਕ ਜ਼ਖ਼ਮੀ ਹੋ ਗਏ, ਜਦਕਿ ਕਈ ਪਾਰਟੀ ਵਿਚ ਜਾਣ ਵਾਲੇ ਲੋਕ ਹੈਲੋਵੀਨ ਸਮਾਗਮਾਂ ਲਈ ਸਿਟੀ ਸੈਂਟਰ ਜਾ ਰਹੇ ਸਨ।
ਗਵਾਹਾਂ ਦਾ ਕਹਿਣਾ ਹੈ ਕਿ ਸ਼ੱਕੀ ਨੇ ਇੱਕ ਪਹਿਰਾਵਾ ਪਾਇਆ ਹੋਇਆ ਸੀ ਜੋ ਬੈਟਮੈਨ ਫਰੈਂਚਾਇਜ਼ੀ ਦੇ ਜੋਕਰ ਦੇ ਕਿਰਦਾਰ ਨੂੰ ਦਰਸਾਉਂਦਾ ਸੀ।ਚਾਕੂ ਲੈ ਕੇ ਜਾ ਰਹੇ ਉਸ ਵਿਅਕਤੀ ਨੇ ਟਰੇਨ ਵਿਚ ਚਾਰੋਂ ਪਾਸੇ ਹਾਈਡਰੋਕਲੋਰਿਕ ਐਸਿਡ ਫੈਲਾਅ ਦਿੱਤਾ ਸੀ। ਪੁਲਿਸ ਨੂੰ ਰਾਤ ਕਰੀਬ ਅੱਠ ਵਜੇ ਚਾਕੂ ਚਲਾਉਣ ਵਾਲੇ ਵਿਅਕਤੀ ਬਾਰੇ ਸੂਚਨਾ ਮਿਲੀ। ਇਹ ਘਟਨਾ ਮੱਧ ਟੋਕੀਓ ਵਿਚ ਸ਼ਿੰਜੁਕੁ ਲਈ ਜਾਣ ਵਾਲੀ ਇਕ 10 ਕਾਰ ਟਰੇਨ ਵਿਚ ਹੋਈ। ਉਸ ਵਿਅਕਤੀ ਨੇ ਟਰੇਨ ਵਿਚ ਅੱਗ ਲਗਾ ਦਿੱਤੀ। ਜ਼ਖ਼ਮੀਆਂ ਵਿਚ ਇਕ ਦੀ ਹਾਲਤ ਗੰਭੀਰ ਹੈ।