ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਨਾਸਾ ਨੇ ਪੁਲਾੜ ‘ਚ ਬਣਾਇਆ ਸਪੇਸ ਹੋਮ

TeamGlobalPunjab
1 Min Read

ਨਿਊਜ਼ ਡੈਸਕ : ਹਰ ਇੱਕ ਵਿਅਕਤੀ ਦਾ ਸੁਪਨਾ ਹੁੰਦਾ ਕਿ ਉਹ ਆਪਣੀ ਜ਼ਿੰਦਗੀ ‘ਚ ਇੱਕ ਵਾਰ ਜ਼ਰੂਰ ਪੁਲਾੜ ਦੀ ਸੈਰ ਕਰੇ। ਨਾਸਾ ਤੁਹਾਡੇ ਇਸ ਸੁਪਨੇ ਨੂੰ ਜਲਦੀ ਹੀ ਪੂਰਾ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਨਾਸਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ 2020 ‘ਚ ਇੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਨਿਰਮਾਣ ਕਰੇਗਾ, ਜਿੱਥੇ ਸੈਲਾਨੀਆਂ ਨੂੰ ਘੁਮਣ ਲਈ ਭੇਜਿਆ ਜਾਵੇਗਾ।

ਦਰਅਸਲ ਨਾਸਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਨਾਲ ਮਿਲ ਕੇ ਸੈਲਾਨੀਆਂ ਲਈ  ਇੱਕ ਪੁਲਾੜ ਘਰ (ਸਪੇਸ ਹੋਮ) ਬਣਾਏਗਾ। ਇਸ ਕੰਮ ਨੂੰ ਪੂਰਾ ਕਰਨ ਲਈ ਨਾਸਾ ਨੇ ਅਮਰੀਕਾ ਦੀ ਹੀ ਇੱਕ ਐਕਜ਼ਿਅਮ ਸਪੇਸ ਨਾਮੀ ਸਟਾਰਟਅਪ ਕੰਪਨੀ ਦੇ ਨਾਲ ਸਮਝੋਤਾ ਕੀਤਾ ਹੈ। ਨਾਸਾ ਇਸ ਸਪੇਸ ਹੋਮ ਦੀ ਵਰਤੋਂ ਪੁਲਾੜ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਇਸ ਨੂੰ ਵਪਾਰਕ ਤੌਰ ‘ਤੇ ਵੀ ਇਸਤੇਮਾਲ ਕਰੇਗਾ।

ਐਕਜ਼ਿਅਮ ਸਪੇਸ ਕੰਪਨੀ ਨੇ ਹਾਲ ਹੀ ‘ਚ ਸਪੇਸ ਹੋਮ (ਪੁਲਾੜ ਘਰ) ਦੀਆਂ ਕੰਨਸੈਪਟ ਫੋਟੋਆਂ ਜਾਰੀ ਕੀਤੀਆਂ ਹਨ। ਇਹ ਕੰਪਨੀ ਨਾਸਾ ਨਾਲ ਮਿਲਕੇ ਈਐਸਐਸ ਨਾਲ ਜੁੜਨ ਵਾਲਾ ਤੇ ਇੱਕ ਰਹਿਣ ਯੋਗ ਮੋਡੀਊਲ ਤਿਆਰ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ ਉਹ ਇਸ ਕੰਮ ਨੂੰ 2024 ਤੱਕ ਪੂਰਾ ਕਰ ਲਵੇਗੀ।

TAGGED: , , , ,
Share this Article
Leave a comment