Breaking News

ਟਰੰਪ ਨੇ ਸ੍ਰੀਲੰਕਾ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਦੱਸੀ 13 ਕਰੋੜ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਰ ਗਲਤ ਟਵੀਟ ਕੀਤਾ ਹੈ ਇਸ ਵਾਰ ਉਨ੍ਹਾਂ ਨੇ ਸ੍ਰੀਲੰਕਾ ਧਮਾਕੇ ‘ਚ ਮਰਨੇ ਵਾਲਿਆਂ ਦੀ ਗਲਤ ਗਿਣਤੀ ਪੋਸਟ ਕਰ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਈਸਟਰ ਦੇ ਦਿਨ ਹੋਏ ਧਮਾਕੇ ਨਾਲ 13.8 ਕਰੋੜ ਲੋਕਾਂ ਦੀ ਜਾਨ ਚਲੇ ਗਈ। ਇਸ ਤੋਂ ਬਾਅਦ ਉਹ ਟਰੋਲ ਹੋ ਗਏ। ਕਈ ਟਵਿਟਰ ਯੂਜ਼ਰਸ ਨੇ ਉਨ੍ਹਾਂ ਦੇ ਟਵੀਟ ਨੂੰ ਨਿਸ਼ਾਨਾ ਬਣਾਇਆ।

ਯੂਜਰਸ ਦੀ ਪ੍ਰਤੀਕਿਰਿਆ
ਟਰੰਪ ਨੂੰ ਫਾਲੋ ਕਰਨ ਵਾਲੇ ਇੱਕ ਯੂਜ਼ਰ ਨੇ ਲਿਖਿਆ 13.8 ਕਰੋੜ ? ਤੁਹਾਨੂੰ ਸ਼ਾਇਦ ਪੂਰੀ ਸੂਚਨਾ ਆਉਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ ਸਾਡੀ ਪੂਰੀ ਜਨਸੰਖਿਆ ਹੀ ਦੋ ਕਰੋੜ ਹੈ। 13.8 ਕਰੋੜ ਦੀ ਜਾਨ ਜਾਣਾ ਅਸੰਭਵ ਹੈ। ਤੁਸੀ ਆਪਣਾ ਦੁੱਖ ਆਪਣੇ ਕੋਲ ਰੱਖੋ ਸਾਨੂੰ ਉਸਦੀ ਜ਼ਰੂਰਤ ਨਹੀਂ ਹੈ। ਟਰੰਪ ਨੂੰ ਫਾਲੋ ਕਰਨ ਵਾਲੇ ਦੂੱਜੇ ਯੂਜ਼ਰ ਨੇ ਲਿਖਿਆ 13.8 ਕਰੋੜ ! ਸ੍ਰੀਲੰਕਾ ਦੀ ਕੁੱਲ ਜਨਸੰਖਿਆ ਨਾਲੋਂ ਵੀ ਜ਼ਿਆਦਾ ! ਡੋਨਲਡ ਟਰੰਪ ਅਨੁਸਾਰ ਸਾਡੇ ਦੇਸ਼ ਵਿੱਚ ਹੁਣ ਕੁੱਝ ਨਹੀਂ ਬਚਿਆ ਹੈ ।

ਪਹਿਲਾਂ ਵੀ ਕਰ ਚੁੱਕੇ ਹਨ ਗਲਤੀਆਂ
ਟਰੰਪ ਇਸ ਤੋਂ ਪਹਿਲਾਂ ਵੀ ਕਈ ਲੋਕਾਂ ਦੇ ਨਾਮ ਤੇ ਟਵੀਟ ਵਿੱਚ ਗਲਤੀ ਕਰ ਚੁੱਕੇ ਹਨ। ਇੱਕ ਵਾਰ ਉਨ੍ਹਾਂ ਨੇ ਅਮੇਜਨ ਦੇ ਮਾਲਕ ਜੇਫ ਬੇਜੋਸ ਨੂੰ ਜੇਫ ਬੋਜੋ ਅਤੇ ਐਪਲ ਦੇ ਸੀਈਓ ਟਿਮ ਕੁਕ ਨੂੰ ਟਿਮ ਐਪਲ ਲਿਖ ਦਿੱਤਾ ਸੀ।

Check Also

ਬੰਬੀਹਾ ਗਰੁੱਪ ਦੀ ਹਰਿਆਣਾ ਸਰਕਾਰ ਤੇ ਪੁਲਿਸ ਨੂੰ ਧਮਕੀ

ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਗੈਂਗਸਟਰ ਦਲੇਰ ਕੋਟੀਆ ਦੇ ਮਕਾਨ ਨੂੰ ਗੈਰਕਾਨੂੰਨੀ ਦੱਸਦੇ ਹੋਏ …

Leave a Reply

Your email address will not be published.