ਟਰੂਡੋ ਨੇ ਖਾਲਸਾ ਸਾਜਨਾ ਦਿਵਸ ਦੀ ਦਿਤੀ ਵਧਾਈ

TeamGlobalPunjab
1 Min Read

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਮੂਹ ਸਿੱਖ ਕਮਿਊਨਟੀ ਨੂੰ ਖਾਲਸਾ ਸਾਜਨਾ ਦਿਵਸ ਦੀਆ ਵਧਾਈਆਂ ਦਿੱਤੀਆ ਗਈਆਂ। ਇਸ ਮੌਕੇ ਉਹਨਾਂ ਨੇ ਸਿੱਖ ਭਾਈਚਾਰੇ ਵੱਲੋਂ ਲੋੜਵੰਦਾਂ ਦੀ ਸਹਾਇਤਾ ਅਤੇ ਸਮਾਜ ਭਲਾਈ ਲਈ ਕੀਤੇ ਜਾਂਦੇ ਕੰਮਾਂ ਦਾ ਜ਼ਿਕਰ ਵੀ ਕੀਤਾ। ਇਸਤੋਂ ਇਲਾਵਾ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਐਮਪੀਪੀ ਨੀਨਾ ਟਾਂਗਰੀ ਵੱਲੋਂ ਵੀ ਖਾਲਸਾ ਸਾਜਨਾ ਦਿਵਸ ਦੀਆ ਵਧਾਈਆਂ ਦਿੱਤੀਆ ਗਈਆਂ। ਇਸ ਮੌਕੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿਤਾ ਕਿ ਇਸ ਵਾਰ ਵਿਸਾਖੀ ਘਰ ਰਹਿ ਕੇ ਮਨਾਉਣੀ ਹੈ। ਇਸ ਮੌਕੇ ਪ੍ਰੀਮੀਅਰ ਫੋਰਡ ਨੇ ਵੀ ਸਿੱਖ ਕਮਿਊਨਟੀ ਵੱਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਵੀ ਕੀਤਾ।


ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾ ਦੀ ਮਹਾਮਾਰੀ ਨਾਲ ਨਜਿਠਣ ਲਈ ਜਿਥੇ ਕੈਨੇਡਾ ਸਰਕਾਰ ਪੂਰੀ ਤਰਾਂ ਸਰਗਰਮ ਹੈ ਉਥੇ ਹੀ ਸਿੱਖ ਕਮਿਊਨਿਟੀ ਦੇ ਲੋਕ ਵੀ ਹੋਰ ਕਮਿਊਨਿਟੀ ਦੇ ਲੋਕਾਂ ਦੀ ਤਰਾਂ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਲੰਗਰ ਲਗਾਏ ਜਾ ਰਹੇ ਹਨ। ਘਰ- ਘਰ ਲੋਕਾਂ ਤੱਕ ਜਰੂਰੀ ਵਸਤੂਆਂ ਪਹੁੰਚਦੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਔਖੀ ਘੜੀ ਵਿਚ ਕਿਸੇ ਨੂੰ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ।

Share this Article
Leave a comment