Home / News / ਟਰਾਂਸਪੋਰਟ ਮੰਤਰੀ ਨੇ ਮੁਸਾਫਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਜਾਣਨ ਲਈ PRTC ਦੀ ਬੱਸ ‘ਚ ਕੀਤਾ ਸਫਰ

ਟਰਾਂਸਪੋਰਟ ਮੰਤਰੀ ਨੇ ਮੁਸਾਫਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਜਾਣਨ ਲਈ PRTC ਦੀ ਬੱਸ ‘ਚ ਕੀਤਾ ਸਫਰ

ਬਠਿੰਡਾ (ਬਿੰਦੂ ਸਿੰਘ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਰਾਜਪੁਰੇ ਤੋਂ ਪਟਿਆਲਾ ਤਕ ਪੀਆਰਟੀਸੀ ਦੀ ਬੱਸ ਵਿਚ ਬਹਿ ਕੇ ਸਫਰ ਕੀਤਾ । ਉਨ੍ਹਾਂ ਨੇ ਕਿਹਾ ਕਿ ਸਫਰ ਦੌਰਾਨ ਮੁਸਾਫਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਜਾਣਨ ਲਈ ਉਨ੍ਹਾਂ ਨੇ ਇਹ ਸਫ਼ਰ ਕੀਤਾ ਹੈ ।

ਇਸ ਦੌਰਾਨ ਉਨ੍ਹਾਂ ਸਫ਼ਰ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਬੱਸਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ। ਇਸ ਤੋਂ ਬਾਅਦ ਰਾਜਾ ਵੜਿੰਗ ਬਠਿੰਡਾ ਪੁੱਜੇ ਜਿੱਥੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

Check Also

ਪਾਕਿਸਤਾਨ ਕੋਲ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਫੰਡ ਨਹੀਂ, ਕੁਝ ਕਰਮਚਾਰੀਆਂ ਨੇ ਛੱਡੀ ਨੌਕਰੀ

ਵਾਸ਼ਿੰਗਟਨ : ਆਰਥਿਕ ਤੌਰ’ ਤੇ ਖ਼ਸਤਾਹਾਲ ਪਾਕਿਸਤਾਨ ਦਾ ਹਾਲ ਇਹ ਹੈ ਕਿ ਉਸ ਦੇ ਵਾਸ਼ਿੰਗਟਨ …

Leave a Reply

Your email address will not be published. Required fields are marked *