ਜੱਜ ਸਾਹਮਣੇ ਪੇਸ਼ ਕੀਤਾ ਆਰੋਪੀ ਨਿਕਲਿਆ ਕੋਰੋਨਾ ਪਾਜ਼ਿਟਿਵ, ਜੱਜ ਨੂੰ ਕੀਤਾ ਕੁਆਰੰਟੀਨ

TeamGlobalPunjab
1 Min Read

ਚੰਡੀਗੜ੍ਹ:- ਮੰਗਲਵਾਰ ਨੂੰ ਜਿਲ੍ਹਾ ਅਦਾਲਤ ਵਿਚ ਜੱਜ ਇੰਦਰਜੀਤ ਸਿੰਘ ਦੀ ਕੋਰਟ ਵਿਚ ਇਕ ਆਰੋਪੀ ਨੂੰ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਪਤਾ ਲੱਗਾ ਕਿ ਜਦੋਂ ਉਸਦੀ ਕੋਰੋਨਾ ਰਿਪੋਰਟ ਮੰਗਵਾਈ ਤਾਂ ਉਹ ਪਾਜ਼ਿਟਿਵ ਆ ਗਈ। ਜਿਸ ਤੋਂ ਬਾਅਦ ਜੱਜ ਇੰਦਰਜੀਤ ਸਿੰਘ ਨੂੰ ਕੁਆਰੰਟੀਨ ਕਰ ਦਿਤਾ ਗਿਆ। ਡਿਸਟਿਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਨਕੇ ਨੰਦਾ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਘਰ ਰਹਿ ਕੇ ਹੀ ਵੀਡੀਓ ਕਾਨਫ੍ਰੰਸਿੰਗ ਦੇ ਜ਼ਰੀਏ ਆਪਣੇ ਕੇਸ ਲੜਣ। ਕਾਬਿਲੇਗੌਰ ਹੈ ਕਿ ਅਦਾਲਤਾਂ ਵਿਚ ਸਿਰਫ ਜ਼ਮਾਨਤ ਅਰਜ਼ੀ ਤੇ ਹੀ ਸੁਣਵਾਈ ਹੋ ਰਹੀ ਹੈ ਬਾਕੀ ਦੇ ਸਾਰੇ ਕੇਸਾਂ ਦੀ ਸੁਣਵਾਈ ਅੱਗੇ ਪਾਈ ਜਾ ਰਹੀ ਹੈ। ਇਸਤੋਂ ਇਲਾਵਾ ਅਦਾਲਤਾਂ ਨੂੰ ਵੀ ਪੂਰੀ ਤਰਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

Share this Article
Leave a comment