ਜੇਕਰ ਤੁਹਾਡੇ ਚਿਹਰੇ ‘ਚ ਵੀ ਨੇ ਇਹ ਦੋ ਖੂਬੀਆਂ ਤਾਂ ਤੁਹਾਨੂੰ ਮਿਲ ਸਕਦੇ ਨੇ 92 ਲੱਖ ਰੁਪਏ

TeamGlobalPunjab
2 Min Read

ਲੰਦਨ ਦੀ ਤਕਨੀਕੀ ਕੰਪਨੀ ਨੂੰ ਇੱਕ ਅਜਿਹੇ ਚਿਹਰੇ ਦੀ ਭਾਲ ਹੈ, ਜਿਸ ਨੂੰ ਉਹ ਆਪਣੇ ਰੋਬੋਟ ਨੂੰ ਦੇ ਸਕਣ। ਰੋਬੋਟ ਬਣਾਉਣ ਲਈ ਜਿਓਮਿਕ ਨਾਮ ਦੀ ਕੰਪਨੀ ਇਸ ਲਈ ਆਪਣਾ ਚਿਹਰਾ ਦੇਣ ਵਾਲੇ ਵਿਅਕਤੀ ਨੂੰ 92 ਲੱਖ ਰੁਪਏ ਦੇਣ ਲਈ ਤਿਆਰ ਹੈ। ਕੰਪਨੀ ਵੱਲੋਂ ਆਪਣੇ ਰੋਬੋਟ ਨੂੰ ਦਿੱਤੇ ਜਾਣ ਵਾਲੇ ਇਨਸਾਨੀ ਚਿਹਰੇ ਲਈ ਸ਼ਰਤ ਰੱਖੀ ਗਈ ਹੈ ਕਿ ਉਹ ਦਿਆਲੂ ਤੇ ਫਰੈਂਡਲੀ ਦਿਖਣਾ ਚਾਹੀਦਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਲਈ ਉਸ ਇਨਸਾਨ ਦੇ ਚਿਹਰੇ ਦਾ ਐਗਰੀਮੈਂਟ ਵੀ ਕਰਵਾਏਗੀ ਤੇ ਰਕਮ ਅਦਾ ਕਰੇਗੀ। ਅਸਲ ‘ਚ ਕੰਪਨੀ ਆਪਣੇ ਰੋਬੋਟ ਨੂੰ ਅਜਿਹਾ ਚਿਹਰਾ ਦੇਣਾ ਚਾਹੁੰਦੀ ਹੈ ਜੋ ਦੇਖਣ ਵਿੱਚ ਬਿਲਕੁੱਲ ਇਨਸਾਨ ਵਰਗਾ ਲੱਗੇ।

ਜਿਓਮਿਕ (Geomiq) ਕੰਪਨੀ ਨੇ ਦੱਸਿਆ ਕਿ ਰੋਬੋਟ ਦਾ ਨਾਮ ਵਰਚੁਅਲ ਫਰੈਂਡ ਰੱਖਣ ਬਾਰੇ ਸੋਚਿਆ ਜਾ ਰਿਹਾ ਹੈ। ਅਗਲੇ ਸਾਲ ਤੱਕ ਬਣ ਕੇ ਤਿਆਰ ਹੋਣ ਵਾਲੇ ਇਸ ਰੋਬੋਟ ਲਈ ਹੁਣ ਤੋਂ ਹੀ ਚਿਹਰੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਨੇ ਇਸ ਲਈ ਕਈ ਚਿਹਰਿਆਂ ਦੀ ਜਾਂਚ ਵੀ ਕੀਤੀ ਹੈ ਕੰਪਨੀ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਚਿਹਰਿਆਂ ਨੂੰ ਚੁਣਿਆ ਗਿਆ ਹੈ, ਉਨ੍ਹਾਂ ਨੂੰ ਅਸੀਂ ਨਿੱਜੀ ਰੂਪ ਵਿੱਚ ਪੈਸਾ ਦਿੱਤਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਅਸੀ ਜਾਣਦੇ ਹਾਂ ਇਹ ਇੱਕ ਵੱਖਰੀ ਡਿਮਾਂਡ ਹੈ ਤੇ ਅਸੀ ਕੁਝ ਅਜਿਹੇ ਚਿਹਰਿਆਂ ਦੀ ਭਾਲ ਕਰ ਰਹੇ ਹਾਂ ਜੋ ਬਹੁਤ ਹੀ ਵੱਖਰੇ ਨਜ਼ਰ ਆਉਂਦੇ ਹਨ। ਕਿਸੇ ਵੀ ਇਨਸਾਨ ਲਈ ਉਸਦੇ ਚਿਹਰੇ ਦਾ ਲਾਇਸੈਂਸ ਐਗਰੀਮੈਂਟ ਕਰਵਾਉਣਾ ਇੱਕ ਵੱਡਾ ਫੈਸਲਾ ਹੈ। ਜਦੋਂ ਕਿਸੇ ਚਿਹਰੇ ਦਾ ਐਗਰੀਮੇਂਟ ਕਰਵਾਇਆ ਜਾਂਦਾ ਹੈ ਤਾਂ ਰੋਬੋਟ ਨੂੰ ਉਸ ਦਾ ਚਿਹਰਾ ਦਿੱਤਾ ਜਾਂਦਾ ਹੈ ਤੇ ਇਨ੍ਹਾਂ ਰੋਬੋਟ ਦੀ ਆਪਣੀ ਵੱਖਰੀ ਪਹਿਚਾਣ ਹੋਵੇਗੀ ਤੇ ਉਹ ਬਿਲਕੁੱਲ ਇਨਸਾਨ ਦੀ ਤਰ੍ਹਾਂ ਹੀ ਵਿਖਾਈ ਦੇਣਗੇ।

ਰੋਬੋਟ ਕੰਪਨੀ ਜਿਓਮਿਕ ਆਪਣੇ ਇਸ ਨਵੇਂ ਪ੍ਰੋਜੈਕਟ ‘ਤੇ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੂੰ ਕਾਫ਼ੀ ਸੀਕਰੇਟ ਤਰੀਕੇ ਨਾਲ ਪਲਾਨ ਕੀਤਾ ਗਿਆ ਹੈ, ਜਿਸ ਦੇ ਨਾਲ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਬਾਹਰ ਨਾ ਜਾ ਸਕੇ।

Share this Article
Leave a comment