ਜੇਕਰ ਤੁਸੀਂ ਵੀ ਹੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਤਾਂ ਇਹ ਖਬਰ ਤੁਹਾਡੇ ਲਈ ਹੋ ਸਕਦੀ ਹੈ ਲਾਹੇਵੰਦ!

TeamGlobalPunjab
3 Min Read

ਨਿਊਜ਼ ਡੈਸਕ : ਹਾਈ ਬਲੱਡ ਪ੍ਰੈਸ਼ਰ ਯਾਨੀ ਹਾਈਪਰਟੈਨਸ਼ਨ ਇੱਕ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ। ਇਹ ਬਿਮਾਰੀ ਦਿਲ, ਦਿਮਾਗ ਅਤੇ ਗੁਰਦੇ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆਪਣੀ ਲਪੇਟ ‘ਚ ਲੈ ਸਕਦੀ ਹੈ।

ਪੂਰੇ ਵਿਸ਼ਵ ‘ਚ ਲਗਪਗ ਇਕ ਅਰਬ ਤੋਂ ਜ਼ਿਆਦਾ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਅਮਰੀਕਾ ‘ਚ ਤਾਂ ਹਰ ਤੀਸਰਾ ਵਿਅਕਤੀ ਇਸ ਤੋਂ ਪੀੜਤ ਹੈ। ਇੰਡੀਆ ‘ਚ ਹਰ ਸਾਲ 2.3 ਮਿਲੀਅਨ ਔਰਤਾਂ ਦਿਲ ਨਾਲ ਸਬੰਧਤ ਰੋਗਾਂ ਕਾਰਨ ਮੌਤ ਦੇ ਮੂੰਹ ‘ਚ ਚਲੀਆਂ ਜਾਂਦੀਆਂ ਹਨ।

ਆਮ ਤੌਰ ‘ਤੇ ਹਾਈ ਬਲੈਡ ਪ੍ਰਰੇਸ਼ਰ ਸਾਡੀ ਆਧੁਨਿਕ ਜੀਵਨਸ਼ੈਲੀ, ਭੱਜ ਦੌੜ, ਵੱਧ ਰਹੇ ਤਣਾਂਅ ਅਤੇ ਖਾਣ ਪੀਣ ਦੀਆ ਬਦਲ ਰਹੀਆ ਆਦਤਾਂ ਕਾਰਨ ਹੁੰਦਾ ਹੈ। ਹਾਈ ਬਲੈਡ ਪ੍ਰਰੇਸ਼ਰ ਨੂੰ ਸਿਰਫ ਬਲੈਡ ਪ੍ਰੈਸ਼ਰ ਮਾਪਣ ਵਾਲੀ ਮਸ਼ੀਨ ਦੁਆਰਾ ਹੀ ਸਹੀ ਤਰੀਕੇ ਨਾਲ ਮਾਪਿਆ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਦਾ ਸਿਸਟੋਲਿਕ ਬਲੱਡ ਪ੍ਰੈਸ਼ਰ 90 ਤੇ 120 ਮਿਲੀਮੀਟਰ ਤੋਂ ਵੱਧ ਹੈ ਤੇ ਡਾਇਸਟੋਲਿਕ ਬਲੱਡ ਪ੍ਰੈਸ਼ਰ 60 ਤੋਂ 80 ਮਿਲੀਮੀਟਰ ਤੋਂ ਵੱਧ ਹੈ, ਤਾਂ ਉਹ ਹਾਈਪਰਟੈਨਸ਼ਨ ਯਾਨੀ ਬੀਪੀ ਦਾ ਸ਼ਿਕਾਰ ਹੋ ਸਕਦਾ ਹੈ।

ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਇਹ ਚੀਜ਼ਾਂ ਬੇਹੱਦ ਅਸਰਦਾਰ ਸਾਬਤ ਹੋ ਸਕਦੇ ਹਨ:

- Advertisement -

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਤਾਂ ਅਨਾਰ ਦਾ ਜੂਸ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦਾ ਹੈ। ਅਨਾਰ ਦੇ ਜੂਸ ‘ਚ ਵਿਟਾਮਿਨ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਐਂਜੀਓਟੈਨਸਿਨ ਬਦਲਣ ਵਾਲੇ ਪਾਚਕ ਨਾਲ ਲੜਣ ਅਤੇ ਖ਼ਤਮ ਕਰਨ ‘ਚ ਮਦਦਗਾਰ ਹੁੰਦਾ ਹੈ। ਇਹ ਇਕ ਅਜਿਹਾ ਪਾਚਕ ਹੈ ਜੋ ਖੂਨ ਦੀਆਂ ਨਾੜੀਆਂ ਨੂੰ ਸਖਤ ਬਣਾਉਂਦਾ ਹੈ ਤੇ ਇਸ ਨਾਲ ਬਲੱਡ ਪ੍ਰੈਸ਼ਰ ਵਿਚ ਵਾਧਾ ਹੁੰਦਾ ਹੈ।

ਸੰਤਰੇ ਦਾ ਜੂਸ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ ਤੇ ਨਾਲ ਹੀ ਇਸ ‘ਚ ਪੋਟਾਸ਼ੀਅਮ, ਫੋਲੇਟ ਤੇ ਕੁਦਰਤੀ ਨਿੰਬੂ ਬਾਇਓਫਲੇਵੋਨੋਇਡ ਵੀ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਰੱਖਣ ਵਿਚ ਮਦਦਗਾਰ ਹੁੰਦਾ ਹੈ।

ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਪੀੜਤ ਮਰੀਜ਼ ਡਾਕਟਰ ਦੀ ਸਲਾਹ ਨਾਲ ਆਪਣੀ ਖੁਰਾਕ ‘ਚ ਬਦਲਾਅ ਕਰ ਸਕਦੇ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment