ਜਾਨ ਸੀਨਾ ਨੇ ਸ਼ਿਲਪਾ ਸ਼ੈੱਟੀ ਦੀ ਸ਼ੇਅਰ ਕੀਤੀ ਅਜਿਹੀ ਤਸਵੀਰ ਕਿ ਦੇਖਦੇ ਹੀ ਘਬਰਾ ਗਈ ਅਦਾਕਾਰਾ

TeamGlobalPunjab
1 Min Read

WWE ਰੈਸਲਰ ਜਾਨ ਸੀਨਾ ਨੇ ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਮੀਮ ਸ਼ੇਅਰ ਕੀਤਾ ਹੈ। ਉਸ ਤਸਵੀਰ ‘ਚ ਸ਼ਿਲਪਾ ਸ਼ੈੱਟੀ ਬਿਨ੍ਹਾਂ ਵਾਲ ਦੇ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਇਸ ਤਸਵੀਰ ‘ਤੇ ਮਜ਼ਾਕੀਆ ਅੰਦਾਜ਼ ‘ਚ ਕਮੈਂਟ ਵੀ ਕੀਤਾ ਹੈ।

ਦਰਅਸਲ, ਜਾਨ ਸੀਨਾ ਨੇ ਅਮਰੀਕੀ ਰੈਸਲਰ ਸਟੀਵਨ ਐਂਡਰਸਨ ਦੀ ਤਸਵੀਰ ‘ਤੇ ਸ਼ਿਲਪਾ ਸ਼ੈੱਟੀ ਦੇ ਚਿਹਰੇ ਵਾਲੀ ਤਸਵੀਰ ਨੂੰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਸ਼ਿਲਪਾ ਸ਼ੈੱਟੀ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਜਾਨ ਸੀਨਾ ਨੇ ਬਹੁਤ ਮਜ਼ਾਕੀਆ ਕੈਪਸ਼ਨ ਵੀ ਦਿੱਤਾ ਹੈ, “ਉਸ ਨੇ ਲਿਖਿਆ ਹੈ ਸਟੋਨ ਕੋਲਡ ਸ਼ਿਲਪਾ ਸ਼ੈੱਟੀ ਕੁੰਦਰਾ”।

ਜ਼ਿਕਰਯੋਗ ਹੈ ਕਿ ਰੈਸਲਰ ਸਟੀਵਨ ਐਂਡਰਸਨ ਨੂੰ ਸਟੇਜ ‘ਤੇ ਲੋਕ ਸਟੋਨ ਕੋਲਡ ਕਹਿ ਕੇ ਬੁਲਾਉਂਦੇ ਹਨ। ਜਾਨ ਸੀਨਾ ਦੇ ਇਸ ਮੀਮ ‘ਤੇ ਸ਼ਿਲਪਾ ਸ਼ੈੱਟੀ ਨੇ ਵੀ ਆਪਣਾ ਰਿਐਕਸ਼ਨ ਦਿੱਤਾ ਹੈ। ਸ਼ਿਲਪਾ ਸ਼ੈੱਟੀ ਨੇ ਜਾਨ ਸੀਨਾ ਦੀ ਮੀਮ ਤਸਵੀਰ ਨੂੰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ- ਇਹ ਬਹੁਤ ਹਾਸੇ ਵਾਲੀ ਸੀ। ਆਪਣੀ ਇਸ ਪੋਸਟ ‘ਚ ਸ਼ਿਲਪਾ ਸ਼ੈੱਟੀ ਨੇ ਜਾਨ ਸੀਨਾ ਨੂੰ ਵੀ ਟੈਗ ਕੀਤਾ ਹੈ ।

Share this Article
Leave a comment