ਜਹਾਜ਼ ਦੇ ਅਗਲੇ ਪਹੀਏ ਹੋਏ ਜਾਮ, ਦੇਖੋ ਪਾਇਲਟ ਨੇ ਕਿੰਝ ਸੂਝਬੂਝ ਨਾਲ ਬਚਾਈ 89 ਯਾਤਰੀਆਂ ਦੀ ਜਾਨ

TeamGlobalPunjab
1 Min Read

ਮਿਆਂਮਾਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਨੂੰ ਵੱਡਾ ਹਾਦਸਾ ਟਲ ਗਿਆ। ਲੋਕਾਂ ਦੇ ਸਾਹ ਉਸ ਵੇਲੇ ਰੁਕ ਗਏ ਜਦੋਂ ਮਿਆਂਮਾਰ ਨੈਸ਼ਨਲ ਏਅਰਲਾਈਨਸ ਦੇ ਇੱਕ ਜਹਾਜ਼ ਨੇ ਪਿਛਲੇ ਪਹੀਆਂ ਦੇ ਜਰਿਏ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ 82 ਯਾਤਰੀ ਅਤੇ 7 ਕਰੂ ਮੈਂਬਰਸ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਇਹ ਘਟਨਾ ਸਵੇਰੇ 9 ਵਜੇ ਦੀ ਹੈ।

- Advertisement -

ਅਧਿਕਾਰੀਆਂ ਮੁਤਾਬਕ ਯੰਗੂਨ ਤੋਂ ਉਡਾਨ ਭਰਨ ਮਗਰੋਂ ਜਦੋਂ ਇਹ ਜ਼ਹਾਜ ਮੰਡਾਲਯਾ ਏਅਰ ਪੋਰਟ ‘ਤੇ ਪੁੱਜਾ ਤਾਂ ਪਾਇਲਟ ਨੂੰ ਪਤਾ ਲੱਗਾ ਕਿ ਜਹਾਜ਼ ਦਾ ਲੈਂਡਿੰਗ ਗੇਅਰ ਕੰਮ ਨਹੀਂ ਕਰ ਰਿਹਾ। ਇਸ ਕਾਰਨ ਜਹਾਜ਼ ਦਾ ਅਗਲਾ ਪਹੀਆ ਨਹੀਂ ਖੁਲ੍ਹ ਸਕਦਾ। ਇਸ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਪ੍ਰੋਟੋਕਾਲ ਤਹਿਤ ਲੈਂਡਿੰਗ ਦਾ ਫ਼ੈਸਲਾ ਲਿਆ। ਇਸ ਦੌਰਾਨ ਜਹਾਜ਼ ਦਾ ਅਗਲਾ ਹਿੱਸਾ ਕੁਝ ਦੂਰ ਤਕ ਜ਼ਮੀਨ ਨਾਲ ਘੜੀਸਦਾ ਚਲਾ ਗਿਆ।

ਏਅਰਲਾਈਨ ਮੁਤਾਬਕ ਜਹਾਜ਼ (ਯੂ.ਬੀ. 103) ਨੇ ਯੰਗੂਨ ਤੋਂ ਮੰਡਾਲਯਾ ਲਈ ਉਡਾਨ ਭਰੀ ਸੀ। ਪਾਇਲਟ ਕੈਪਟਨ ਮਿਅਤ ਮੋਈ ਅੰਗੂ ਨੇ ਐਮਰਜੈਂਸੀ ਲੈਂਡਿੰਗ ਦੇ ਨਿਯਮ ਤਹਿਤ ਫ਼ੈਸਲਾ ਲਿਆ। ਟਰਾਂਸਪੋਰਟੇਸ਼ਨ ਮੰਤਰਾਲਾ ਦੇ ਸਕੱਤਰ ਵਿਨ ਖਾਂਤ ਨੇ ਪਾਇਲਟ ਦੀ ਤਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਮੁਸਾਫ਼ਰ ਨੂੰ ਸੱਟ ਨਹੀਂ ਲੱਗੀ ਹੈ। ਲੈਂਡਿੰਗ ਤੋਂ ਬਾਅਦ ਸਾਰੇ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਰਕਾਰ ਨੇ ਐਮਬ੍ਰੇਅਰ 190 ਜਹਾਜ਼ ‘ਚ ਆਈ ਖ਼ਰਾਬੀ ਦੇ ਜਾਂਚ ਦੇ ਆਦੇਸ਼ ਦਿੱਤੇ ਹਨ।

- Advertisement -

Share this Article
Leave a comment