ਜਲ੍ਹਿਆਂਵਾਲਾ ਬਾਗ ਕਾਂਡ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਸੰਸਦ ‘ਚ ਜਤਾਇਆ ਅਫਸੋਸ

TeamGlobalPunjab
1 Min Read

ਲੰਡਨ: ਸਾਲ 1919 ‘ਚ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਨੂੰ ਲੋਕ ਅਜੇ ਤੱਕ ਨਹੀਂ ਭੁੱਲ ਸਕੇ ਪਰ ਹੁਣ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਉਸ ਘਟਨਾ ਤੇ ਅਫਸੋਸ਼ ਜਤਾਇਆ ਹੈ। ਥੇਰੇਸਾ ਵਲੋਂ ਇਹ ਗੱਲ ਬ੍ਰਿਟਿਸ਼ ਸੰਸਦ ‘ਚ ਕਹੀ ਗਈ ਤੇ ਉਸ ਘਟਨਾ ‘ਤੇ ਡੂੰਘਾ ਦੁੱਖ ਜਾਹਰ ਕੀਤਾ। ਹੁਣ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਫਿਲਹਾਲ ਬ੍ਰਿਟੇਨ ਸਰਕਾਰ ਨੇ ਇਸ ਘਟਨਾ ਤੇ ਇਕ ਵਾਰ ਮੁਆਫੀ ਨਹੀਂ ਮੰਗੀ, ਪਰ ਜਦੋਂ ਥਰੇਸਾ ਵਲੋਂ ਅਫਸੋਸ ਜਾਹਰ ਕੀਤਾ ਗਿਆ ਤਾਂ ਵਿਰੋਧੀ ਧਿਰ ਦੇ ਨੇਤਾ ਜੇਰੇਮੀ ਕੋਰਬਿਨ ਨੇ ਵੀ ਸਾਫ ਤੇ ਸਪੱਸ਼ਟ ਤੌਰ ਤੇ ਮੁਆਫੀ ਮੰਗਣ ਦੀ ਗੱਲ ਆਖੀ।

ਇਥੇ ਤੁਹਾਨੂੰ ਦੱਸ ਦੇਈਏ ਕਿ ਸਾਲ 2010 ਤੋਂ 2016 ਤੱਕ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ, ਡੈਵਿਡ ਕੈਮਰਨ ਨੇ ਵੀ 2013 ਭਾਰਤ ਦੌਰੇ ਦੌਰਾਨ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਦੱਸਿਆ ਸੀ। ਪਰ ਮੁਆਫੀ ਉਨ੍ਹਾਂ ਵੱਲੋਂ ਵੀ ਨਹੀਂ ਮੰਗੀ ਗਈ ਸੀ। ਪਰ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਜਲ੍ਹਿਆਂਵਾਲੇ ਬਾਗ ਕਾਂਡ ਦਾ 100 ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। 13 ਅਪ੍ਰੈਲ 1919 ਨੂੰ ਬ੍ਰਿਟਿਸ਼ ਸੈਨਿਕਾਂ ਵਲੋਂ ਖੁਲ੍ਹੇਆਮ ਸ਼ਾਤੀਪੂਰਨ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿੱਚ 1000 ਤੋਂ ਜਿਆਦਾ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

Share this Article
Leave a comment