ਜਦੋਂ ਹਾਈਵੇਅ ‘ਤੇ ਹੋਣ ਲੱਗੀ ਨੋਟਾਂ ਦੀ ਬਰਸਾਤ, ਦੇਖੋ ਕਿੰਝ ਲੋਕਾਂ ਨੇ ਗੱਫੇ ਭਰ-ਭਰ ਲੁੱਟੇ ਨੋਟ

TeamGlobalPunjab
2 Min Read

ਕੀ ਤੁਸੀ ਕਦੇ ਦੇਖਿਆ ਹੈ ਕਿ ਤੁਸੀ ਗੱਡੀ ‘ਚ ਹਾਈਵੇ ‘ਤੇ ਕਿਤੇ ਜਾ ਰਹੇ ਹੋ ਤੇ ਅਚਾਨਕ ਹੀ ਨੋਟਾਂ ਦੀ ਬਰਸਾਤ ਹੋਣ ਲਗ ਜਾਂਦੀ ਹੈ? ਸੁਣਨ ‘ਚ ਥੋੜਾ ਅਜੀਬ ਜਰੂਰ ਲਗ ਰਿਹਾ ਹੈ ਪਰ ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਅਮਰੀਕੀ ਰਾਜ ਦੇ ਜਾਰਜੀਆ ਤੋਂ ਸਾਹਮਣੇ ਆਇਆ ਹੈ।

ਜਿਸ ਵਿੱਚ ਇੱਕ ਟਰੱਕ ਹਾਈਵੇਅ ‘ਤੇ ਜਾ ਰਿਹਾ ਸੀ ਤੇ ਅਚਾਨਕ ਉਸਦਾ ਦਰਵਾਜਾ ਖੁੱਲ੍ਹ ਗਿਆ ਤੇ ਪੂਰੇ ਹਾਈਵੇਅ ‘ਤੇ ਨੋਟਾਂ ਦੀ ਬਰਸਾਤ ਹੋਣ ਲੱਗ ਪਈ। ਬਸ ਫੇਰ ਕੀ ਸੀ ਹਾਈਵੇਅ ਤੋਂ ਲੰਘ ਰਹੀਆਂ ਗੱਡੀਆਂ ਥਾਂ-ਥਾਂ ਤੇ ਰੁਕਣ ਲੱਗੀਆਂ ਤੇ ਉਨ੍ਹਾਂ ਗੱਡੀਆਂ ‘ਚ ਬੈਠੇ ਲੋਕ ਬਾਹਰ ਨਿੱਕਲ ਕੇ ਸੜ੍ਹਕ ‘ਤੇ ਉੱਡ ਰਹੇ ਨੋਟਾਂ ਨੂੰ ਲੁੱਟਣ ਲਗ ਪਏ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸੜ੍ਹਕ ਦੁ ਕਿਨਾਰੇ ਕਾਰਾਂ ਦੀ ਲੰਬੀ ਲਾਈਨ ਨਜ਼ਰ ਆ ਰਹੀ ਹੈ। ਉੱਥੇ ਹੀ ਰਾਹਗੀਰ ਗੱਡੀਆਂ ‘ਚੋਂ ਨਿੱਕਲ ਕੇ ਇਨ੍ਹਾਂ ਨੋਟਾ ਨੂੰ ਚੁੱਕਦੇ ਨਜ਼ਰ ਆ ਰਹੇ ਹਨ।

ਹੁਣ ਪੁਲਿਸ ਨੇ ਲੋਕਾਂ ਨੂੰ ਮਹਿਕਮੇ ਦੀ ਨਕਦੀ ਵਾਪਸ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਟਰੱਕ ‘ਚੋਂ 1.19 ਕਰੋੜ ਰੁਪਏ ਉੱਡ ਗਏ ਸਨ ਤੇ ਪੈਸੇ ਲੁੱਟਣ ਵਾਲੇ ਲੋਕਾਂ ‘ਚੋਂ ਦੋ ਨੇ ਪੈਸੇ ਵਾਪਸ ਕਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਇੱਕ ਨੇ 1.43 ਲੱਖ ਰੁਪਏ ਤੇ ਦੂਜੇ ਨੇ 34,196 ਰੁਪਏ ਵਾਪਸ ਕੀਤੇ ਹਨ। ਉੱਥੇ ਹੀ ਟਵਿਟਰ ‘ਤੇ ਇਸ ਘਟਨਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕੁਝ ਲੋਕ ਇਸ ਦਾ ਮਜ਼ਾਕ ਉਡਾ ਰਹੇ ਹਨ ਤਾਂ ਕੁਝ ਘਟਨਾ ਸਥਾਨ ‘ਤੇ ਮੌਜੂਦ ਨਾ ਰਹਿਣ ਦਾ ਅਫਸੋਸ ਜਤਾ ਰਹੇ ਹਨ।

Share this Article
Leave a comment