ਚੰਡੀਗੜ੍ਹ : ‘ਦੀ ਕਪਿਲ ਸ਼ਰਮਾਂ ਸ਼ੋਅ’ ਜੋ ਅੰਦਰੂਨੀ ਤਕਰਾਰਾਂ ਤੋਂ ਬਾਅਦ ਮੁੜ ਆਪਣੇ ਦੂਜੇ ਸ਼ੈਸ਼ਨ ‘ਚ ਪੈਰ ਰੱਖ ਚੁੱਕਾ ਹੈ। ਇਸ ਸ਼ੋਅ ‘ਚ ਹਰ ਦਿਨ ਕਪਿਲ ਸ਼ਰਮਾਂ ਕਿਸੇ ਨਾ ਕਿਸੇ ਫਿਲਮੀ ਸਤਾਰੇ ਜਾਂ ਫਿਰ ਕਿਸੇ ਹੋਰ ਮੁੱਖ ਮਹਿਮਾਨ ਨੂੰ ਬੁਲਾ ਕੇ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਦੇ ਹਨ। ਇਸ ਸ਼ੋਅ ‘ਚ ਕਪਿਲ ਸ਼ਰਮਾਂ ਉਨ੍ਹਾਂ ਤੇ ਤੰਜ਼ ਵੀ ਕਸਦਾ ਹੈ ਅਤੇ ਹੋਰ ਵੀ ਹਲਕਾ-ਫੁਲਕਾ ਮਜ਼ਾਕ ਹੁੰਦਾ ਹੈ। ਪਰ ਕਈ ਵਾਰ ਇਹ ਮਜਾਕ ਉਨ੍ਹਾਂ ਤੇ ਭਾਰੂ ਵੀ ਪੈ ਜਾਂਦਾ ਹੈ।
ਦੱਸ ਦਈਏ ਕਿ ਇਸ ਹਫਤੇ ਦੇ ਅੰਤ ‘ਚ ਪ੍ਰਸਿੱਧ ਟੈਨਿਸ ਖਿਡਾਰਨ ਸਾਨੀਆਂ ਮਿਰਜ਼ਾ ਅਤੇ ਉਸ ਦੀ ਭੈਣ ਵੀ ਕਪਿਲ ਦੇ ਸ਼ੋਅ ਵਿੱਚ ਦੇਖਣ ਨੂੰ ਮਿਲਣ ਗੀਆਂ। ਹਾਲ ਹੀ ‘ਚ ਰਿਲੀਜ਼ ਹੋਏ ਇਸ ਸ਼ੋਅ ਦੇ ਟਰੇਲਰ ‘ਚ ਪਤਾ ਲੱਗਦਾ ਹੈ ਕਿ ਸਾਨੀਆਂ ਨਾਲ ਕੀਤਾ ਮਜ਼ਾਕ ਕਪਿਲ ਨੂੰ ਭਾਰੀ ਪੈ ਗਿਆ। ਕਪਿਲ ਆਪਣੇ ਸ਼ੋਅ ‘ਚ ਦਸਦਾ ਹੈ ਕਿ ਉਸ ਨੂੰ ਸਾਨੀਆਂ ਦੇ ਟੈਨਿਸ ਖੇਡਣ ਕਾਰਨ ਹੀ ਟੈਨਿਸ ਖੇਡਣਾ ਅਤੇ ਦੇਖਣਾਂ ਪਸੰਦ ਹੈ। ਇਸ ਕਮੈਂਟ ‘ਤੇ ਸਾਨੀਆਂ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਹਜੇ ਥੋੜਾ ਹੀ ਸਮਾਂ ਹੋਇਆ ਹੈ ਉਸ ਦੇ ਵਿਆਹ ਨੂੰ ਅਤੇ ਇਸ ਲਈ ਉਹ ਕਿਉਂ ਆਪਣੀ ਪਤਨੀ ਤੋਂ ਕੁੱਟ ਖਾਣੀ ਚਾਹੁੰਦਾ ਹੈ। ਇਸ ਦੇ ਬਾਅਦ ਸਾਨੀਆਂ ਨੇ ਕਪਿਲ ਸ਼ਰਮਾਂ ਦੀ ਇੱਕ ਗੱਲ ਯਾਦ ਕਰਵਾਈ ਕਿ ਉਹ ਕਹਿੰਦਾ ਹੈ ਕਿ ਉਸ ਨੂੰ ਅੰਗ੍ਰੇਜੀ ਪਸੰਦ ਨਹੀਂ ਹੈ ਪਰ ਅਸਲ ਸੱਚਾਈ ਤਾਂ ਇਹ ਹੈ ਕਿ ਅੰਗ੍ਰੇਜੀ ਹੀ ਉਸ ਨੂੰ ਪਸੰਦ ਨਹੀਂ ਕਰਦੀ।