ਚੰਡੀਗੜ੍ਹ ਵਿਚ ਲੋਕਾਂ ਨੂੰ ਮਿਲੀ ਰਾਹਤ

TeamGlobalPunjab
2 Min Read

ਚੰਡੀਗੜ ਵਿਚ ਕਰਫਿਊ ਹਟਾ ਦਿਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਜਰੂਰ
ਮਿਲੇਗੀ ਪਰ ਲਾਕਡਊਨ ਕਾਇਮ ਰਹੇਗਾ। ਇਸੇ ਦੌਰਾਨ ਕੁਝ ਅਹਿਮ ਫੈਸਲੇ ਵੀ ਲਏ ਗਏ ਹਨ ਜਿਸ
ਨਾਲ ਲੋਕਾਂ ਨੂੰ ਕੁਝ ਸਹੂਲਤਾਂ ਮਿਲਣਗੀਆਂ। 10 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਅਤੇ
65 ਸਾਲ ਤੋਂ ਵੱਧ ਉਮਰ ਵਰਗ ਵਾਲੇ ਬਜ਼ੁਰਗਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇ ਹੁਕਮ
ਜਾਰੀ ਕੀਤੇ ਗਏ ਹਨ। ਜਰੂਰੀ ਸਮਾਨ ਦੀਆਂ ਦੁਕਾਨਾਂ ਸਵੇਰੇ ਦਸ ਵਜੇ ਤੋਂ ਲੈਕੇ ਸ਼ਾਮ ਦੇ
ਛੇ ਵਜੇ ਤੱਕ ਖੁਲਣਗੀਆਂ। ਧਿਆਨਦੇਣਯੋਗ ਹੈ ਕਿ ਦੁਕਾਨਾਂ ਓਡ-ਈਵਨ ਫਾਰਮੁਲੇ ਤਹਿਤ ਹੀ
ਖੁੱਲ ਸਕਣਗੀਆਂ। ਮੈਡੀਕਲ, ਦੁੱਧ ਦੀਆਂ ਡੇਅਰੀਆਂ ਜਾਂ ਦੁਕਾਨਾਂ, ਫਲ ਅਤੇ ਸਬਜ਼ੀ ਦੀਆਂ
ਦੁਕਾਨਾਂ ਆਦਿ ਸਮੇਂ ਦੀ ਕਿਸੇ ਵੀ ਤਰਾਂ ਦੀ ਪਾਬੰਦੀ ਨਹੀਂ ਹੈ।ਕੋਈ ਵੀ ਵਿਅਕਤੀ ਆਪਣੇ
ਵਹੀਕਲ ਦੀ ਵਰਤੋ ਬਿਨਾ ਕਿਸੇ ਪਾਸ ਤੋਂ ਸਵੇਰ ਦੇ ਸੱਤ ਵਜੇ ਤੋਂ ਲੈਕੇ ਰਾਤ ਦੇ ਸੱਤ
ਵਜੇ ਤੱਕ ਕਰ ਸਕਦਾ ਹੈ। ਜੇਕਰ ਕੋਈ ਵਿਅਕਤੀ ਸਾਇਕਲ ਦੀ ਵਰਤੋਂ ਕਰ ਸਕਦਾ ਹੈ ਤਾਂ ਬਹੁਤ
ਵਧੀਆ ਹੋਵੇਗਾ। ਬਿਨਾਂ ਕਿਸੇ ਕੰਮ ਤੋਂ ਬਾਹਰ ਨਾ ਆਉਣ ਦੇ ਸਖਤ ਹੁਕਮ ਦਿਤੇ ਗਏ ਹਨ।
ਸਾਰੇ ਵੱਡੇ ਮਾਲ, ਸਿਨੇਮਾ ਘਰ, ਰੈਸਟੋਰੈਂਟ ਆਦਿ ਬੰਦ ਰਹਿਣਗੇ। ਮੰਡੀਆਂ ਵੀ ਬੰਦ
ਰਹਿਣਗੀਆਂ। ਇਸਤੋਂ ਇਲਾਵਾ ਸੋਸ਼ਲ ਡਿਸਟੈਂਸ ਬਣਾਕੇ ਰੱਖਣ ਦੇ ਹੁਕਮ ਦਿਤੇ ਗਏ ਹਨ। ਇਕ
ਦੁਕਾਨ ਤੇ ਪੰਜ ਤੋਂ ਜਿਆਦਾ ਵਿਅਕਤੀ ਦਾਖਲ ਨਹੀਂ ਹੋ ਸਕਦੇ ਅਤੇ ਮੂੰਹ ਤੇ ਮਾਸਕ
ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।

Share this Article
Leave a comment