Home / News / ਚੰਡੀਗੜ੍ਹੀਆਂ ਨੂੰ ਕੱਲ੍ਹ ਤੋਂ ਕਰਫ਼ਿਊ ‘ਚ ਮਿਲੇਗੀ ਢਿੱਲ

ਚੰਡੀਗੜ੍ਹੀਆਂ ਨੂੰ ਕੱਲ੍ਹ ਤੋਂ ਕਰਫ਼ਿਊ ‘ਚ ਮਿਲੇਗੀ ਢਿੱਲ

ਚੰਡੀਗੜ੍ਹ, (ਅਵਤਾਰ ਸਿੰਘ): ਚੰਡੀਗੜ੍ਹ ਦੇ ਪ੍ਰਸ਼ਾਸ਼ਕ ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਅੱਜ ਰਾਜ ਭਵਨ ਵਿੱਚ ਇਕ ਮੀਟਿੰਗ ਦੌਰਾਨ ਕੱਲ੍ਹ 28 ਮਾਰਚ ਤੋਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਕਰਫ਼ਿਊ ਵਿਚ ਢਿੱਲ ਦੇ ਕੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੋਲਣ ਦਾ ਫੈਸਲਾ ਲਿਆ ਹੈ। ਮੀਟਿੰਗ ਵਿੱਚ ਕੁਝ ਜ਼ਰੂਰੀ ਫੈਸਲਾ ਲੈਂਦਿਆਂ 28 ਮਾਰਚ ਤੋਂ ਦੁੱਧ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਖੁੱਲੀਆਂ ਰਹਿਣਗੀਆਂ। ਕਰਿਆਨਾ, ਦਵਾਈ, ਫਲ, ਸਬਜ਼ੀਆਂ, ਮੀਟ ਅਤੇ ਗੈਸ ਦੀਆਂ ਦੁਕਾਨਾਂ ਵੀ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ। ਪਰ ਸੈਕਟਰ ਵਾਸੀਆਂ ਨੂੰ ਪੈਦਲ ਜਾ ਕੇ ਆਪਣੇ ਸੈਕਟਰ ਦੀਆਂ ਦੁਕਾਨਾਂ ਤੋਂ ਸਾਮਾਨ ਖਰੀਦਣ ਦੀ ਇਜਾਜ਼ਤ ਹੋਵੇਗੀ। ਕਿਸੇ ਨੂੰ ਵੀ ਵਾਹਨ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ। ਕਰਿਆਨਾ ਵਾਲੇ ਘਰ ਘਰ ਜਾ ਕੇ ਸਮਾਨ ਸਪਲਾਈ ਕਰ ਸਕਦੇ ਹਨ। ਸਾਰੇ ਦੁਕਾਨਦਾਰਾਂ ਨੂੰ ਦੁਕਾਨ ‘ਤੇ ਆਏ ਗਾਹਕਾਂ ਨੂੰ ਹਰ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਮੀਟਿੰਗ ਵਿਚ ਪ੍ਰਸ਼ਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ, ਡੀ ਜੀ ਪੀ ਸੰਜੇ ਬੈਣੀਵਾਲ, ਵਿੱਤ ਸਕੱਤਰ ਏ ਕੇ ਸਿਨਹਾ, ਨਿਗਮ ਕਮਿਸ਼ਨਰ ਕੇ ਕੇ ਯਾਦਵ, ਡੀ ਆਈ ਜੀ ਓਮਵੀਰ ਸ਼ਾਮਿਲ ਸਨ।

Check Also

ਇਨਸਾਨ ਜਾਂ ਹੈਵਾਨ ? ਅਨਾਨਾਸ ‘ਚ ਪਟਾਖੇ ਪਾ ਕੇ ਖਵਾਉਣ ਨਾਲ ਫਟਿਆ ਗਰਭਵਤੀ ਹਥਣੀ ਦਾ ਜਬਾੜਾ, ਮੌਤ

ਨਿਊਜ਼ ਡੈਸਕ: ਕੇਰਲ ਵਿੱਚ ਇੱਕ ਗਰਭਵਤੀ ਹਥਣੀ ਨੂੰ ਅਨਾਨਾਸ ਫਲ ਵਿੱਚ ਪਟਾਖੇ ਰੱਖ ਕੇ ਦੇਣ …

Leave a Reply

Your email address will not be published. Required fields are marked *