Home / ਜੀਵਨ ਢੰਗ / ਚੁੰਬਕ ਦੀ ਤਰ੍ਹਾਂ ਪੈਸੇ ਨੂੰ ਖਿੱਚਦਾ ਹੈ ਇਹ ਪੌਦਾ, ਘਰ ‘ਚ ਲਗਾ ਕੇ ਤਾਂ ਵੇਖੋ

ਚੁੰਬਕ ਦੀ ਤਰ੍ਹਾਂ ਪੈਸੇ ਨੂੰ ਖਿੱਚਦਾ ਹੈ ਇਹ ਪੌਦਾ, ਘਰ ‘ਚ ਲਗਾ ਕੇ ਤਾਂ ਵੇਖੋ

ਪੈਸੇ ਕਮਾਉਣ ਲਈ ਹਰ ਕੋਈ ਜੀਅ ਤੋੜ ਮਿਹਨਤ ਕਰਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਬਹੁਤ ਮਹਿਨਤ ਕਰਨ ਦੇ ਬਾਵਜੂਦ ਵੀ ਘਰ ‘ਚ ਤੰਗਹਾਲੀ ਹੀ ਬਣੀ ਰਹਿੰਦੀ ਹੈ। ਇਸ ਦੇ ਲਈ ਕਈ ਵਾਸਤੂ ਉਪਾਅ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਘਰ ਵਿੱਚ ਮਨੀ ਪਲਾਂਟ ਲਗਾ ਕੇ ਵੇਖੋ ਤੇ ਜਿਆਦਾਤਰ ਘਰਾਂ ਵਿੱਚ ਤੁਹਾਨੂੰ ਮਿਲ ਵੀ ਜਾਵੇਗਾ ਪਰ ਕੀ ਤੁਸੀਂ ਕਦੇ ਕਰਾਸੁਲਾ ਦਾ ਨਾਮ ਸੁਣਿਆ ਹੈ ? ਇਸਨੂੰ ਵੀ ਮਨੀ ਟ੍ਰੀ ਕਿਹਾ ਜਾਂਦਾ ਹੈ ਚਲੋ ਤੁਹਾਨੂੰ ਇਸ ਦੇ ਬਾਰੇ ਖੁੱਲ ਕੇ ਦੱਸਦੇ ਹਾਂ। ਜਿਸ ਤਰ੍ਹਾਂ ਸਾਡੇ ਇੱਥੇ ਵਾਸਤੂ ਸ਼ਾਸਤਰ ਹੁੰਦਾ ਹੈ, ਉਸੇ ਤਰ੍ਹਾਂ ਹੀ ਚੀਨ ਵਿੱਚ ਫੇਂਗ ਸ਼ੁਈ ਦੀ ਵਿਦਿਆ ਹੈ ਅਤੇ ਇਸ ਦੇ ਅਨੁਸਾਰ ਇੱਕ ਅਜਿਹਾ ਪੌਦਾ ਹੈ ਜਿਸ ਨੂੰ ਸਿਰਫ ਘਰ ਵਿੱਚ ਰੱਖ ਦੇਣ ਨਾਲ ਹੀ ਇਹ ਪੈਸੇ ਨੂੰ ਆਪਣੀ ਵੱਲ ਖਿੱਚਦਾ ਹੈ। ਇਸ ਬੂਟੇ ਨੂੰ ਹੀ ਕਰਾਸੁਲਾ ਕਹਿੰਦੇ ਹਨ ਅਤੇ ਇਹ ਇੱਕ ਫੈਲਾਵਦਾਰ ਪੌਦਾ ਹੈ ਜਿਸਦੀਆਂ ਪੱਤੀਆਂ ਚੌੜੀਆਂ ਹੁੰਦੀਆਂ ਹਨ ਪਰ ਹੱਥ ਲਗਾਉਣ ‘ਤੇ ਮਖਮਲੀ ਅਹਿਸਾਸ ਹੁੰਦਾ ਹੈ। ਇਸ ਬੂਟੇ ਦੀਆਂ ਪੱਤੀਆਂ ਦਾ ਰੰਗ ਨਾ ਤਾਂ ਪੂਰੀ ਤਰ੍ਹਾਂ ਹਰਾ ਹੁੰਦਾ ਹੈ ਤੇ ਨਾ ਹੀ ਪੂਰੀ ਤਰ੍ਹਾਂ ਪੀਲਾ ਇਹ ਦੋਵੇਂ ਰੰਗਾਂ ਦੀਆਂ ਮਿਲੀਆਂ ਜੁਲੀਆਂ ਪੱਤੀਆਂ ਹੁੰਦੀਆਂ ਹਨ ਪਰ ਹੋਰ ਬੂਟਿਆਂ ਦੀਆਂ ਪੱਤੀਆਂ ਦੀ ਤਰ੍ਹਾਂ ਕਮਜੋਰ ਨਹੀਂ ਹੁੰਦੀ ਜੋ ਹੱਥ ਲਗਾਉਂਦੇ ਹੀ ਮੁੜ ਜਾਂ ਟੁੱਟ ਜਾਣ। ਜਿੱਥੇ ਤੱਕ ਦੇਖਭਾਲ ਦੀ ਗੱਲ ਹੈ ਤਾਂ ਮਨੀ ਪਲਾਂਟ ਦੀ ਤਰ੍ਹਾਂ ਇਸ ਬੂਟੇ ਲਈ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀ ਦੋ-ਤਿੰਨ ਦਿਨ ਬਾਅਦ ਵੀ ਇਸਨੂੰ ਪਾਣੀ ਡਵੋਗੇ ਤਾਂ ਇਹ ਸੁੱਕੇਗਾ ਨਹੀਂ। ਕਰਾਸੁਲਾ ਘਰ ਦੇ ਅੰਦਰ ਛਾਂ ਵਿੱਚ ਵੀ ਵਿਕਸਤ ਹੋ ਸਕਦਾ ਹੈ। ਤੁਸੀ ਇਸਨੂੰ ਛੋਟੇ ਜਿਹੇ ਗਮਲੇ ਵਿੱਚ ਵੀ ਲਗਾ ਸਕਦੇ ਹੋ ਹੁਣ ਜੇਕਰ ਪੈਸੇ ਦੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਫੇਂਗ ਸ਼ੁਈ ਦੇ ਅਨੁਸਾਰ ਕਰਾਸੁਲਾ ਚੰਗੀ – ਊਰਜਾ ਦੀ ਤਰ੍ਹਾਂ ਪੈਸਾ ਨੂੰ ਵੀ ਘਰ ਵੱਲ ਖਿੱਚਦਾ ਹੈ। ਜਿੱਥੋਂ ਘਰ ‘ਚ ਪਰਵੇਸ਼ ਹੋਣ ਦਾ ਦਰਵਾਜ਼ਾ ਖੁਲ੍ਹਦਾ ਹੈ ਉਸ ਦੇ ਸੱਜੇ ਪਾਸੇ ਇਸ ਨੂੰ ਰੱਖੋ । ਕੁੱਝ ਹੀ ਦਿਨਾਂ ਵਿੱਚ ਇਹ ਪੌਦਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦੇਵੇਗਾ ਤੇ ਘਰ ਵਿੱਚ ਹਰ ਤਰ੍ਹਾਂ ਦੀ ਸੁਖ- ਸ਼ਾਂਤੀ ਵੀ ਬਰਕਰਾਰ ਰਹੇਗੀ।

Check Also

ਚੀਨ ‘ਚ ਫੈਲਿਆ ਨਵਾਂ ਵਾਇਰਸ, ਪੂਰੀ ਦੁਨੀਆਂ ਨੂੰ ਖਤਰਾ, WHO ਨੇ ਜਾਰੀ ਕੀਤੀ ਚਿਤਾਵਨੀ

ਬਿਜਿੰਗ: ਚੀਨ ਵਿੱਚ ਜਾਨਲੇਵਾ ਕੋਰੋਨਾ ਵਾਇਰਸ ( Coronavirus ) ਤੇਜੀ ਨਾਲ ਫੈਲ ਰਿਹਾ ਹੈ। ਇਸਨੂੰ …

Leave a Reply

Your email address will not be published. Required fields are marked *