Ontario to eliminate free tuition for low-income students

ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਫੀਸ ਨੂੰ ਓਨਟਾਰੀਓ ਸਰਕਾਰ ਨੇ ਕੀਤਾ ਖ਼ਤਮ

ਟੋਰਾਂਟੋ: ਓਨਟਾਰੀਓ ਸਰਕਾਰ ਨੇ ਕਰੋੜਾਂ ਦੇ ਘਾਟੇ ਨੂੰ ਖਤਮ ਕਰਨ ਲਈ ਘੱਟ ਆਮਦਨੀ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਖਤਮ ਕਰ ਦਿੱਤਾ ਹੈ। ਡੱਗ ਫੋਰਡ ਸਰਕਾਰ ਵੱਲੋਂ ਟਿਊਸ਼ਨ ਫੀਸ ਵਿੱਚ ਵੀ ਕਟੌਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇਹ ਫੈਸਲਾ ਉਨ੍ਹਾਂ ਵਿਦਿਆਰਥੀਆਂ ਲਈ ਨੁਕਸਾਨ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੀ ਮਦਦ ਕਰਨ ਦਾ ਸਰਕਾਰ ਦਾਅਵਾ ਕਰ ਰਹੀ ਹੈ।

Ontario to eliminate free tuition for low-income students

ਟਰੇਨਿੰਗ, ਕਾਲਜਿਸ ਐਂਡ ਯੂਨੀਵਰਸਿਟੀਜ਼ ਮੰਤਰੀ ਮੈਰਿਲੀ ਫੁਲਰਟਨ ਨੇ ਕਿਹਾ ਕਿ ਓਨਟਾਰੀਓ ਸਟੂਡੈਂਟ ਅਸਿਸਟੈਂਸ ਪਲੈਨ ਗ੍ਰਾਂਟਸ ਹੁਣ ਨਹੀਂ ਦਿੱਤੀਆਂ ਜਾ ਸਕਦੀਆਂ। ਇਸ ਲਈ ਹੁਣ ਸਮਾਂ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨ ਦਾ ਹੈ ਜਿਹੜੇ ਵਿੱਤੀ ਤੌਰ ‘ਤੇ ਕਮਜ਼ੋਰ ਹਨ। ਉਨ੍ਹਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਓਐਸਏਪੀ ਫੰਡ ਅਜਿਹੇ ਵਿਦਿਆਰਥੀਆਂ ਨੂੰ ਦੇਣ ਵਿੱਚ ਯਕੀਨ ਰੱਖਦੀ ਸੀ ਜਿਹੜੇ ਓਨਟਾਰੀਓ ਦੇ ਸੱਭ ਤੋਂ ਵੱਧ ਆਮਦਨੀ ਕਮਾਉਣ ਵਾਲੇ ਘਰਾਂ ਨਾਲ ਸਬੰਧਤ ਸਨ ਤੇ ਉਸ ਦੌਰਾਨ ਅਜਿਹੇ ਵਿਦਿਆਰਥੀਆਂ ਨੂੰ ਅਣਗੌਲਿਆ ਗਿਆ ਜਿਨ੍ਹਾਂ ਨੂੰ ਅਸਲ ਵਿੱਚ ਉਸ ਗ੍ਰਾਂਟ ਦੀ ਲੋੜ ਸੀ।

ਸਾਬਕਾ ਲਿਬਰਲ ਸਰਕਾਰ ਨੇ ਗ੍ਰਾਂਟਸ ਦੇ ਨੰਬਰਾਂ ਵਿੱਚ ਵੀ ਵਾਧਾ ਕੀਤਾ ਤੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਵਿੱਚ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ। ਪਰ ਪਿਛਲੇ ਮਹੀਨੇ ਆਡੀਟਰ ਜਨਰਲ ਨੇ ਪਾਇਆ ਕਿ ਉਸ ਪ੍ਰੋਗਰਾਮ ਦੀ ਲਾਗਤ 25 ਫੀ ਸਦੀ ਤੱਕ ਵੱਧ ਗਈ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ 2020-21 ਤੱਕ ਇਹ ਵੱਧ ਕੇ ਸਾਲਾਨਾ ਦੋ ਬਿਲੀਅਨ ਤੱਕ ਪਹੁੰਚ ਜਾਵੇਗੀ।

Check Also

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ, ਬਾਇਡਨ CAATSA ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਦੀ ਪ੍ਰਕਿਰਿਆ ਨੂੰ ਕਰਨਗੇ ਤੇਜ਼

ਵਾਸ਼ਿੰਗਟਨ: ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਡੈਮੋਕਰੇਟਿਕ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਹੈ ਕਿ ਅਮਰੀਕੀ …

Leave a Reply

Your email address will not be published.