Home / ਓਪੀਨੀਅਨ / ਗ੍ਰੀਨ ਭਾਰਤੀ ਰੇਲਵੇ- ਕੁਦਰਤ ਨਾਲ ਨੇੜਤਾ

ਗ੍ਰੀਨ ਭਾਰਤੀ ਰੇਲਵੇ- ਕੁਦਰਤ ਨਾਲ ਨੇੜਤਾ

‘ਵਿਸ਼ਵ ਵਾਤਾਵਰਣ ਦਿਵਸ’ ਦੇ ਉਤਸਵ ਦਾ ਵਿਚਾਰਕ ਕੇਂਦਰ ਬਿੰਦੂ ਹੈ ‘ਵਾਤਾਵਰਣ ਨਾਲ ਜੁੜਿਆ ਪਰਿਵਰਤਨ’- (ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ਦੇ ਅਨੁਸਾਰ “ਰਿਸਟੋਰ+ਰੀਇਮੈਜਿਨ+ ਰੀਕ੍ਰਿਏਟ”)। ਯਾਨੀ ਕੁਦਰਤ ਨਾਲ ਜੁੜਾਅ ਨਿਰੰਤਰ ਬਣਾਈ ਰੱਖਣਾ ਅਤੇ ਕੁਦਰਤੀ ਵਿਵਸਥਾਵਾਂ ਨੂੰ ਸਸ਼ਕਤ ਕਰਨਾ। ਆਲਮੀ ਸਰਕਾਰਾਂ ਤੋਂ ਲੈ ਕੇ ਨਿਗਮਾਂ ਅਤੇ ਨਾਗਰਿਕਾਂ ਤੱਕ- ਸਭ ਨੂੰ ਇਸ ਪ੍ਰਯਤਨ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਅਗਲੇ ਦਸ ਸਾਲਾਂ ਵਿੱਚ ਧਰਤੀ ਦੀਆਂ ਵਿਗੜੀਆਂ ਹੋਈਆਂ ਕੁਦਰਤੀ ਪ੍ਰਣਾਲੀਆਂ ਨੂੰ ਫਿਰ ਤੋਂ ਬਹਾਲ ਕਰਨਾ ਵਿਸ਼ਵ ਦੇ ਸਾਰੇ ਦੇਸ਼ਾਂ ਦਾ ਉਦੇਸ਼ ਬਣ ਜਾਵੇਗਾ। ਸਾਡੇ ਬਿਮਾਰ ਗ੍ਰਹਿ ਦੇ ਇਲਾਜ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ ਭਾਰਤੀ ਰੇਲਵੇ ਦੀ ਮੋਹਰੀ ਭੂਮਿਕਾ ਵਿਸ਼ਲੇਸ਼ਣ, ਟਿੱਪਣੀ ਅਤੇ ਪ੍ਰਸ਼ੰਸਾ ਦੀ ਹੱਕਦਾਰ ਹੈ।

ਇਸ ਮਹੱਤਵਪੂਰਨ ਦਹਾਕੇ ਦੀ ਸ਼ੁਰੂਆਤ ‘ਤੇ ਸੰਯੁਕਤ ਰਾਸ਼ਟਰ ਨੇ ਸੱਦਾ ਦਿੱਤਾ ਹੈ ਕੁਦਰਤੀ ਤੰਤਰ ਦੀ ਬਹਾਲੀ ਦਾ। ਸੰਖੇਪ ਵਿੱਚ ਕਿਹਾ ਗਿਆ ਹੈ-“ਇਹ ਸਾਡਾ ਪਲ ਹੈ। ਅਸੀਂ ਸਮੇਂ ਦਾ ਚੱਕਰ ਉਲਟਾ ਤਾਂ ਨਹੀਂ ਚਲਾ ਸਕਦੇ। ਲੇਕਿਨ ਅਸੀਂ ਪੇੜ ਉਗਾ ਸਕਦੇ ਹਾਂ, ਸ਼ਹਿਰਾਂ-ਬਗੀਚਿਆਂ ਨੂੰ ਹਰਿਆ-ਭਰਿਆ ਕਰ ਸਕਦੇ ਹਾਂ, ਆਪਣੇ ਆਹਾਰ ਨੂੰ ਬਦਲ ਸਕਦੇ ਹਾਂ ਅਤੇ ਨਦੀਆਂ-ਤਟਾਂ ਨੂੰ ਸਾਫ਼ ਕਰ ਸਕਦੇ ਹਾਂ। ਅਸੀਂ ਉਹ ਪੀੜ੍ਹੀ ਹਾਂ ਜੋ ਕੁਦਰਤ ਦੇ ਨਾਲ ਸ਼ਾਂਤੀ ਬਣਾ ਕੇ,ਸਰਗਰਮ ਹੋਈਏ ,ਚਿੰਤਿਤ ਨਹੀਂ। ਬੋਲਡ ਹੋਵੋ, ਡਰਪੋਕ ਨਹੀਂ।”

“#GenerationRestoration” ਇਹ ਹੈਸ਼ਟੈਗ ਇੱਕ ਦਿਵਸ ਦੇ ਲਈ ਸ਼ੋਸ਼ਲ ਮੀਡੀਆ ਵਿੱਚ ਤੁਫਾਨ ਤਾਂ ਉਠਾਏਗਾ, ਪਰ ਇੱਕ ਦਿਵਸ ਦੇ ਬਾਅਦ ਅਕਸਰ ਇਹ ਯਾਦਾਂ ਅਲੋਪ ਹੋ ਜਾਂਦੀਆਂ ਹਨ। ਭਾਰਤੀ ਰੇਲਵੇ ਦੀਆਂ ਯੋਜਨਾਵਾਂ ਲੰਬੇ ਸਮੇਂ ਤੱਕ ਆਪਣਾ ਅਸਰ ਦਿਖਾਉਂਦੀਆਂ ਰਹਿਣਗੀਆਂ, ਕਿਉਂਕਿ ਵਾਤਾਵਰਣ ਦੇ ਪ੍ਰਤੀ ਜਾਗਰੂਕ ਹੋ ਕੇ ਕਈ ਨਵੀਨ ਕਦਮ ਉਠਾਏ ਜਾ ਰਹੇ ਹਨ।ਸ਼ਾਂਤੀ ਨਾਲ,ਪਰ ਪੂਰੀ ਤਨਦੇਹੀ ਨਾਲ ਵੀ। ਭਾਰਤੀ ਰੇਲਵੇ ਦੁਨੀਆ ਦੀ ਸਭ ਤੋਂ ਵੱਡੀ “ਗ੍ਰੀਨ ਰੇਲਵੇ” ਬਣਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ ਅਤੇ 2030 ਤੋਂ “ਨੈੱਟ ਜ਼ੀਰੋ ਕਾਰਬਨ ਐਮਿਟਰ” ਬਣਨ ਦੀ ਦਿਸ਼ਾ ਵੱਲ ਵੱਧ ਰਿਹਾ ਹੈ।

ਰੇਲਵੇ ਨਵੇਂ ਭਾਰਤ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਾਤਵਰਣ ਦੇ ਅਨੁਕੂਲ, ਕੁਸ਼ਲ, ਲਾਗਤ-ਪ੍ਰਭਾਵੀ,ਸਮੇਂ ਦੀ ਪਾਬੰਦੀ ਅਤੇ ਯਾਤਰੀਆਂ ਦੇ ਨਾਲ-ਨਾਲ ਮਾਲ ਢੁਆਈ ਦੇ ਆਧੁਨਿਕ ਵਾਹਕ ਹੋਣ ਦੇ ਸੰਪੂਰਨ ਦ੍ਰਿਸ਼ਟੀਕੋਣ ਤੋਂ ਨਿਰਦੇਸ਼ਿਤ ਹੈ। ਸੰਪੂਰਨ ਤੰਤਰ ਵੱਡੇ ਪੈਮਾਨੇ ‘ਤੇ ਬਿਜਲੀਕਰਣ, ਜਲ ਅਤੇ ਕਾਗਜ਼ ਸੁਰੱਖਿਆ ਤੋਂ ਲੈ ਕੇ ਰੇਲ ਪਟੜੀਆਂ ‘ਤੇ ਪਸ਼ੂਆਂ ਨੂੰ ਘਾਇਲ ਹੋਣ ਤੋਂ ਬਚਾਉਣ ਦੇ ਲਈ ਕਦਮਾਂ ਦੇ ਨਾਲ ਵਾਤਾਵਰਣ ਦੀ ਮਦਦ ਕਰਨ ‘ਤੇ ਵਿਚਾਰ ਕਰ ਰਿਹਾ ਹੈ।

ਰੇਲਵੇ ਬਿਜਲੀਕਰਣ ਵਾਤਾਵਰਣ ਦੇ ਅਨੁਕੂਲ ਹੈ ਅਤੇ ਪ੍ਰਦੂਸ਼ਣ ਨੂੰ ਘੱਟ ਕਰਦਾ ਹੈ। 2014 ਦੇ ਬਾਅਦ ਤੋਂ ਲਗਭਗ ਦਸ ਗੁਣਾ ਵਧ ਗਿਆ ਹੈ ਇਲੈਕਟ੍ਰੀਕਲ ਟ੍ਰੈਕਸ਼ਨ। ਰੇਲਵੇ ਨੇ ਬ੍ਰੌਡਗੇਜ਼ ਮਾਰਗਾਂ ਦੇ ਸੌ ਪ੍ਰਤੀਸ਼ਤ ਬਿਜਲੀਕਰਣ ਦੇ ਲਈ 2023 ਤੱਕ ਬਾਕੀ ਬ੍ਰੌਡਗੇਜ਼ ਮਾਰਗਾਂ (ਬੀ.ਜੀ.) ਦਾ ਬਿਜਲੀਕਰਣ ਕਰਨ ਦੀ ਯੋਜਨਾ ਬਣਾਈ ਹੈ। ਯਾਤਰੀ ਸੁਵਿਧਾ ਵੀ ਬਣੀ ਰਹੇ ਅਤੇ ਵਾਤਾਵਰਣ ਦਾ ਵੀ ਖਿਆਲ ਹੋਵੇ, ਇਸ ਦੇ ਲਈ ਯਾਤਰੀ ਗੱਡੀਆਂ ਵਿੱਚ ਨਵੀਨ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ- ਜਿਸ ਤਰ੍ਹਾਂ ਹੈੱਡ ਔਨ ਜਨਰੇਸ਼ਨ, ਬਾਇਓ ਟਾਇਲਟ, ਐੱਲਈਡੀ ਲਾਈਟ ਆਦਿ।

ਭਾਰਤ ਵਿੱਚ ਜਿਸ ਤਰ੍ਹਾਂ ਯੁਵਾ ਜਨਸੰਖਿਆ ਵਧਦੀ ਜਾਵੇਗੀ, ਸਮੱਗਰੀ ਅਤੇ ਸੇਵਾਵਾਂ ਦੇ ਉਪਭੋਗਤਾ ਹੋਰ ਵੀ ਜ਼ਿਆਦਾ ਵੋਕਲ ਹੁੰਦੇ ਜਾਣਗੇ। ਜ਼ਾਹਿਰ ਹੈ ਇਸ ਸਪਲਾਈ ਦੇ ਲਈ ਭਾਰਤੀ ਰੇਲ ਨੂੰ ਹੋਰ ਵੀ ਤਿਆਰੀ ਨਾਲ ਦੇਸ਼ਵਿਆਪੀ ਨੈੱਟਵਰਕ ਸਸ਼ਕਤ ਕਰਨਾ ਪਵੇਗਾ। ਇਸੇ ਦੇ ਲਈ ਡੈਡੀਕੇਟਡ ਫ੍ਰੇਟ ਕੌਰੀਡੋਰ (ਡੀਐੱਫਸੀ-DFC) ਦਾ ਗ੍ਰੀਨ ਰੂਪ ਉਜਾਗਰ ਹੋ ਰਿਹਾ ਹੈ। ਪੂਰਨ ਰੂਪ ਨਾਲ ਮਾਲ-ਢੁਆਈ ਦੇ ਲਈ ਸਮਰਪਿਤ ਇਹ ਰੇਲ ਦਾ ਜਾਲ ਹੈ ਜੋ ਦੇਸ਼ ਦੇ ਹਰ ਕੋਨੇ ਨੂੰ ਜੋੜੇਗਾ ਅਤੇ ਜਲਦੀ ਤੋਂ ਜਲਦੀ ਜ਼ਰੂਰਤ ਦਾ ਸਮਾਨ ਪਹੁੰਚਾ ਦੇਵੇਗਾ। ਡੈਡੀਕੇਟਡ ਫ੍ਰੇਟ ਕੌਰੀਡੋਰ ਇੱਕ ਦੀਰਘਕਾਲੀ ਘੱਟ ਕਾਰਬਨ ਰੋਡਮੈਪ ਦੇ ਨਾਲ ਇੱਕ ਘੱਟ ਕਾਰਬਨ ਗ੍ਰੀਨ ਟਰਾਂਸਪੋਰਟ ਨੈੱਟਵਰਕ ਹੋਵੇਗਾ, ਜੋ ਇਸ ਨੂੰ ਜ਼ਿਆਦਾ ਊਰਜਾ ਕੁਸ਼ਲ ਅਤੇ ਕਾਰਬਨ ਦੇ ਅਨੁਕੂਲ ਟੈਕਨੋਲੋਜੀਆਂ, ਪ੍ਰਕਿਰਿਆਵਾਂ ਅਤੇ ਪ੍ਰਥਾਵਾਂ ਨੂੰ ਅਪਣਾਉਣ ਦੇ ਸਮਰੱਥ ਬਣਾਏਗਾ। ਭਾਰਤੀ ਰੇਲਵੇ ਲੁਧਿਆਣਾ ਤੋਂ ਦਾਨਕੁਨੀ (1875 ਕਿਮੀ) ਅਤੇ ਦਾਦਰੀ ਤੋਂ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (1506 ਕਿਮੀ) ਤੱਕ ਈਸਟਰਨ ਕੌਰੀਡੋਰ (ਈਡੀਐੱਫਸੀ) ਜਿਹੇ ਦੋ ਡੀਐੱਫਸੀ ਪ੍ਰੋਜੈਕਟਸ ਨੂੰ ਲਾਗੂ ਕਰ ਰਿਹਾ ਹੈ। ਸੋਨਨਗਰ-ਦਾਨਕੁਨੀ (538 ਕਿਮੀ) ਹਿੱਸੇ ਨੂੰ ਪਬਲਿਕ ਪ੍ਰਾਈਵੇਟ ਪਾਰਟਰਸ਼ਿਪ (ਪੀਪੀਪੀ) ਮੋਡ ‘ਤੇ ਲਾਗੂਕਰ ਦੇ ਲਈ ਤਿਆਰ ਕੀਤਾ ਗਿਆ ਹੈ।

ਕਰੋਨਾ ਮਹਾਮਾਰੀ ਦੇ ਦੌਰਾਨ ਵਿਸ਼ਵ ਭਰ ਦੇ “ਸਪਲਾਈ ਚੇਨ” ਯਾਨੀ “ਸਪਲਾਈ ਦੀਆਂ ਵਿਵਸਥਾਵਾਂ” ਦਾ ਕੋਈ ਬਟਨ ਦਬ ਗਿਆ ਹੋ- ਰੀਸੈੱਟ ਬਟਨ! ਪੂਰੇ ਤਰੀਕੇ ਨਾਲ ਬੁਨਿਆਦੀ ਬਦਲਾਅ ਲਿਆਂਦੇ ਜਾ ਰਹੇ ਹਨ ਅਤੇ ਹਰ ਵਿਵਸਥਾ ਦੀ ਫਿਰ ਤੋਂ ਸਮੀਖਿਆ ਹੋ ਰਹੀ ਹੈ। ਉਦਯੋਗਾਂ ਅਤੇ ਟਰਾਂਸਪੋਰਟ ਦੇ “ਮਹਾਮਾਰੀ ਰੀਸੈੱਟ” ਨੇ ਵਿਸ਼ਵ ਪੱਧਰ ‘ਤੇ ਸਪਲਾਈ ਚੇਨ ਨੂੰ ਰੇਖਾਂਕਿਤ ਕੀਤਾ ਹੈ। ਭਾਰਤੀ ਰੇਲ ਦਾ ਨੈੱਟਵਰਕ ਤੁਲਨਾ ਵਿੱਚ ਸੜਕ ਟਰਾਂਸਪੋਰਟ ਤੋਂ ਜ਼ਿਆਦਾ ਵਾਤਾਵਰਣ ਦੇ ਅਨੁਕੂਲ ਹੈ।

ਮਹਾਮਾਰੀ ਵਿੱਚ ਅਨਾਜ ਅਤੇ ਆਕਸੀਜਨ ਢੁਆਈ ਦੀ ਕੁਸ਼ਲ ਆਵਾਜਾਈ : ਅਪ੍ਰੈਲ 2021 ਤੋਂ ਮਈ 2021 ਦੀ ਮਿਆਦ ਦੇ ਦੌਰਾਨ ਭਾਰਤੀ ਰੇਲਵੇ ਨੇ 73 ਲੱਖ ਟਨ ਅਨਾਜ ਅਤੇ 241 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਹਨ। ਗਜ਼ਬ ਦਾ ਪ੍ਰਯਤਨ ਸੀ 922 ਲੋਡੇਡ ਟੈਂਕਰਾਂ ਨੂੰ ਲਿਜਾਣਾ, ਜਿਸ ਨਾਲ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ 15046 ਟਨ ਆਕਸੀਜਨ ਪਹੁੰਚੀ ਸਕੀ ਸਮੇਂ ਸਿਰ ਲੋਕਾਂ ਦੀ ਜਾਨ ਬਚ ਗਈ। ਜ਼ਿਆਦਾਤਰ ਡਿਸਟ੍ਰੀਬਿਊਸ਼ਨ ਚੇਨਾਂ ਦੀ ਥੋਕ ਸਪਲਾਈ ਦੇ ਲਈ ਰੇਲਵੇ ਪਸੰਦੀਦਾ ਟਰਾਂਸਪੋਰਟ ਬਣਿਆ ਹੋਇਆ ਹੈ।

ਰੇਲਵੇ ਸਿਰਫ ਪਟੜੀਆਂ ‘ਤੇ ਟ੍ਰੇਨ ਨਹੀਂ ਹੈ। ਕਹਿੰਦੇ ਹਨ,ਰੇਲਵੇ ਸਟੇਸ਼ਨ ਉਹ ਬਿੰਦੂ ਹੈ ਜਿੱਥੇ “ ਟ੍ਰੇਨ ਸ਼ਹਿਰ ਤੋਂ ਮਿਲਦੀ ਹੈ”। ਵਾਤਾਵਰਣ ਦੇ ਅਨੁਕੂਲ ‘ਗ੍ਰੀਨ ਸਰਟੀਫਿਕੇਟ’ ਲੈ ਕੇ ਕਈ ਸਟੇਸ਼ਨ ਬਦਲਾਅ ਦੀ ਦਿਸ਼ਾ ਵੱਲ ਅੱਗੇ ਹਨ। ਸਟੇਸ਼ਨ ਦਾ ਸੰਚਾਲਨ, ਬਿਜਲੀ ਪਾਣੀ ਦੀ ਵਿਵਸਥਾ, ਕੂੜਾ ਹਟਾਉਣਾ, ਸਫ਼ਾਈ ਰੱਖਣਾ- ਇਹ ਸਾਰੇ ਸਮੀਖਿਆ ਦੇ ਦਾਇਰੇ ਵਿੱਚ ਆਉਂਦੇ ਹਨ ਜਦ ਕਿਸੇ ਵੀ ਸਟੇਸ਼ਨ ਨੂੰ ਗ੍ਰੀਨ ਸਰਟੀਫਿਕੇਟ ਮਿਲਦਾ ਹੈ। ਗ੍ਰੀਨ ਸਰਟੀਫਿਕੇਸ਼ਨ ਵਿੱਚ ਮੁੱਖ ਰੂਪ ਨਾਲ ਵਾਤਾਵਰਣ ‘ਤੇ ਸਿੱਧਾ ਅਸਰਦਾਰ ਪੈਰਾਮੀਟਰਸ ਦੇ ਮੁੱਲਾਂਕਣ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਤਰ੍ਹਾਂ ਊਰਜਾ ਬਚਾਅ ਦੇ ਉਪਾਅ, ਅਖੁੱਟ ਊਰਜਾ ਦੀ ਵਰਤੋਂ,ਗ੍ਰੀਨਹਾਊਸ ਗੈਸ ਦੇ ਨਿਕਾਸ ਵਿੱਚ ਕਮੀ,ਪਾਣੀ ਦੀ ਸੰਭਾਲ਼, ਕੂੜਾ ਪ੍ਰਬੰਧਨ, ਸਮੱਗਰੀ ਸੰਭਾਲ਼, ਰੀਸਾਈਕਲਿੰਗ ਆਦਿ। 19 ਰੇਲਵੇ ਸਟੇਸ਼ਨਾਂ ਨੇ 3 ਪਲੈਟੀਨਮ, 6 ਗੋਲਡ ਅਤੇ 6 ਸਿਲਵਰ ਰੇਟਿੰਗ ਸਹਿਤ ਗ੍ਰੀਨ ਸਰਟੀਫਿਕੇਸ਼ਨ ਵੀ ਹਾਸਲ ਕੀਤਾ ਹੈ। 27 ਹੋਰ ਰੇਲਵੇ ਭਵਨ, ਦਫ਼ਤਰ, ਪਰਿਸਰ ਅਤੇ ਹੋਰ ਅਦਾਰੇ ਵੀ 15 ਪਲੈਟੀਨਮ, 9 ਗੋਲਡ ਅਤੇ 2 ਸਿਲਵਰ ਰੇਟਿੰਗ ਸਹਿਤ ਪ੍ਰਮਾਣਿਤ ਹਨ। ਇਸ ਤੋਂ ਇਲਾਵਾ 600 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਪਿਛਲੇ ਦੋ ਸਾਲਾਂ ਵਿੱਚ ISO 14001 ਵਾਤਾਵਰਣ ਪ੍ਰਬੰਧਨ ਪ੍ਰਣਾਲੀ ਦੇ ਲਾਗੂ ਕਰਨ ਲਈ ਪ੍ਰਮਾਣਿਤ ਕੀਤਾ ਗਿਆ ਹੈ। ISO 14001 ਪ੍ਰਮਾਣਨ ਦੇ ਲਈ ਕੁੱਲ 718 ਸਟੇਸ਼ਨਾਂ ਦੀ ਪਹਿਚਾਣ ਕੀਤੀ ਗਈ ਹੈ।

ਉਦਯੋਗਿਕ ਕ੍ਰਾਂਤੀ ਯੁਗ ਦਾ ਇੱਕ ਸਥਾਈ ਅਕਸ ਭਾਫ ਲੋਕੋਮੋਟਿਵ ਸੀ। ਭਾਰਤੀ ਰੇਲਵੇ ਨੇ ਪ੍ਰਾਚੀਨ ਇੰਜਣਾਂ ਨੂੰ ਅਜਾਇਬਘਰਾਂ ਵਿੱਚ ਸ਼ਾਮਲ ਕਰਦੇ ਹੋਏ ਆਜ਼ਾਦੀ ਦੇ ਬਾਅਦ ਨਵੇਂ ਸਿਰੇ ਤੋਂ ਨੈੱਟਵਰਕ ਦਾ ਨਿਰਮਾਣ ਕੀਤਾ। ਇਸ ਵਿਰਾਸਤ ਨੂੰ ਆਤਮਸਾਤ ਕੀਤਾ ਹੈ। ਸਮੇਂ ਦੇ ਨਾਲ ਭਾਰਤੀ ਰੇਲਵੇ ਦੀ ਬੰਗਲਾਦੇਸ਼, ਸ੍ਰੀਲੰਕਾਈ ਅਤੇ ਪਾਕਿਸਤਾਨ ਰੇਲ ਨੈੱਟਵਰਕ ਵਿੱਚ ਵੰਡ ਹੋ ਗਈ। ਨੈੱਟਵਰਕ ਵੀ ਵੰਡ ਗਿਆ ਅਤੇ ਡਿੱਬੇ ਇੰਜਣ ਵੀ। ਇਸ ਦੇ ਬਾਅਦ ਭਾਰਤੀ ਰੇਲ ਤੰਤਰ ਬਹੁਤ ਤੇਜ਼ ਗਤੀ ਨਾਲ ਵਿਕਸਿਤ ਹੋਇਆ ਹੈ। ਇੱਕ ਤਰਫ ਤਕਨੀਕੀ ਬਦਲਾਅ ਤਾਂ ਦੂਸਰੀ ਤਰਫ ਵਾਤਾਵਰਣ ਦੇ ਅਨੁਕੂਲ ਵਿਵਸਥਾਵਾਂ। ਇਨ੍ਹਾਂ ਦੋਹਾਂ ਦੇ ਸਹਾਰੇ ਭਾਰਤੀ ਰੇਲ ਆਪਣੇ ਪਰਿਦ੍ਰਿਸ਼ ਨੂੰ ਹਰਿਆ-ਭਰਿਆ ਕਰਦਾ ਜਾ ਰਿਹਾ ਹੈ।

-ਵਿਨੀਤਾ ਸ਼੍ਰੀਵਾਸਤਵ

(ਕਾਰਜਕਾਰੀ ਡਾਇਰੈਕਟਰ (ਵਿਰਾਸਤ), ਰੇਲਵੇ ਬੋਰਡ)

Check Also

ਮਾਨ ਅਤੇ ਕਿਸਾਨ ਆਗੂਆਂ ’ਚ ਪਈ ਜੱਫ਼ੀ

ਜਗਤਾਰ ਸਿੰਘ ਸਿੱਧੂ ਐਡੀਟਰ; ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਿਚਕਾਰ ਅੱਜ ਚੰਡੀਗੜ੍ਹ …

Leave a Reply

Your email address will not be published.