ਗੁਆਂਢੀ ਮੁਲਕ ‘ਚ ਵਾਪਰੀ ਅਜੀਬੋ-ਗਰੀਬ ਘਟਨਾ, ਸਮੁੰਦਰ ‘ਚੋਂ ਰਾਤੋਂ-ਰਾਤ ਗਾਇਬ ਹੋਇਆ ਟਾਪੂ

TeamGlobalPunjab
2 Min Read

ਇਸਲਾਮਾਬਾਦ: ਦੁਨੀਆ ‘ਚ ਅਜੀਬੋ ਗਰੀਬ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਜਿਸ ਨੂੰ ਹਰ ਕੋਈ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਅਜਿਹੀ ਹੀ ਘਟਨਾ ਗੁਆਂਢੀ ਦੇਸ਼ ਪਾਕਿਸਤਾਨ ਦੀ ਘਾਟੀ ‘ਚ ਵਾਪਰੀ ਹੈ ਜਿਸ ਨੂੰ ਦੇਖ ਕੇ ਲੋਕ ਹੱਕੇ ਬੱਕੇ ਰਹਿ ਗਏ। ਇਹ ਘਟਨਾ ਸਹੀ ‘ਚ ਇੰਨੀ ਹੈਰਾਨ ਕਰਨ ਵਾਲੀ ਹੈ ਕਿ ਤੁਸੀ ਵੀ ਇੱਕ ਵਾਰ ਜਾਣ ਕੇ ਸੋਚਾਂ ‘ਚ ਪੈ ਜਾਉਗੇ।

ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ 2013 ‘ਚ ਅਚਾਨਕ ਆਏ ਜ਼ਬਰਦਸਤ ਭੂਚਾਲ ਨਾਲ ਗਵਾਦਰ ਦੇ ਸਮੁੰਦਰ ਨੇੜ੍ਹੇ ਇੱਕ ਟਾਪੂ ਬਣ ਗਿਆ ਸੀ ਜੋ ਕਿ ਛੇ ਸਾਲ ਬਾਅਦ ਰਾਤੋਂ-ਰਾਤ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਗਾਇਬ ਹੋਇਆ ਅੰਡੇ ਦੇ ਆਕਾਰ ਦਾ ਇਹ ਟਾਪੂ ਲਗਭਗ 295 ਫੁੱਟ ਲੰਬਾ ਅਤੇ 130 ਫੁੱਟ ਚੌੜਾ ਸੀ ਤੇ ਉੱਥੇ ਹੀ ਸਮੁੰਦਰ ਤੋਂ ਇਸ ਦੀ ਉਚਾਈ ਕਰੀਬ 60 ਫੁੱਟ ਸੀ ਜਿਸ ਨੂੰ ਜ਼ਲਜ਼ਲਾ ਕੋਹ ਦਾ ਨਾਮ ਦਿੱਤਾ ਗਿਆ। ਇਸ ਦਾ ਮਤਲਬ ਹੁੰਦਾ ਹੈ ਭੂਚਾਲ ਦਾ ਪਹਾੜ।

ਵਿਗਿਆਨੀਆਂ ਮੁਤਾਬਕ ਛੇ ਸਾਲ ਪਹਿਲਾਂ ਆਏ ਭੂਚਾਲ ਦੌਰਾਨ ਟੈਕਟੋਨਿਕ ਪਲੇਟਸ ਦੇ ਟਕਰਾਉਣ ਨਾਲ ਇਹ ਟਾਪੂ ਬਣਿਆ। ਪਾਕਿਸਤਾਨ ਦੇ ਲੋਕਾਂ ਨੇ ਜਦੋਂ ਸਮੁੰਦਰ ‘ਚ ਇਸ ਟਾਪੂ ਨੂੰ ਪਹਿਲੀ ਵਾਰ ਦੇਖਿਆ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਆਖਿਰ ਅਚਾਨਕ ਇਹ ਟਾਪੂ ਆਇਆ ਕਿੱਥੋਂ।

ਬਾਅਦ ‘ਚ ਲੋਕ ਕਿਸ਼ਤੀ ਸਹਾਰੇ ਟਾਪੂ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਬਹੁਤ ਸਾਰਾ ਚਿੱਕੜ, ਰੇਤ ਤੇ ਪੱਥਰ ਹਨ ਨਾਲ ਹੀ ਉੱਥੇ ਕਿਤੇ-ਕਿਤੇ ਮੀਥੇਨ ਗੈਸ ਨਿਕਲ ਰਹੀ ਸੀ। ਪੁਲਾੜ ਏਜੰਸੀ ਨਾਸਾ ਵੱਲੋਂ ਇਸ ਟਾਪੂ ਨਾਲ ਜੁੜ੍ਹੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਟਾਪੂ ਆਪਣੀ ਥਾਂ ਤੋਂ ਗਾਇਬ ਹੋ ਚੁੱਕਿਆ ਹੈ।

Share this Article
Leave a comment