Home / Featured Videos / ਗਰਮ ਹੋਏ ‘ਆਪ’ ਵਰਕਰ ਪਹੁੰਚੇ ਸੰਦੋਆ ਦੇ ਘਰ

ਗਰਮ ਹੋਏ ‘ਆਪ’ ਵਰਕਰ ਪਹੁੰਚੇ ਸੰਦੋਆ ਦੇ ਘਰ

ਰੂਪਨਗਰ: ਲੋਕ ਸਭਾ ਚੋਣਾਂ ਦੌਰਾਨ ਸਿਆਸੀ ਆਗੂਆਂ ਵਲੋਂ ਦਲ ਬਦਲਣ ਦੌਰ ਲਗਾਤਰ ਜਾਰੀ ਹੈ ਪਿਛਲੇ ਦਿਨੀ ‘ਆਪ’ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ‘ਆਪ’ ਦੇ ਵਰਕਰਾਂ ਦਾ ਗੁੱਸਾ ਸੱਤਵੇ ਅਸਮਾਨ ‘ਤੇ ਹੈ। ਸੋਮਵਾਰ ਨੂੰ ਆਮ ਆਦਮੀ ਦੇ ਵਰਕਰਾਂ ਵਲੋਂ ਸੰਦੋਆ ਦੇ ਪਿੰਡ ਤੱਕ ਅਰਥੀ ਫੂਕ ਰੈਲੀ ਕੱਢੀ ਗਈ ਤੇ ਉੇਸ ਦੇ ਖਿਲਾਫ਼ ਜੰਮ ਕੇ ਨਆਰੇਬਾਜ਼ੀ ਕੀਤੀ ਗਈ। ਵਰਕਰਾਂ ਦਾ ਕਹਿਣਾ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਤੇ ਸੰਦੋਆ ਨੇ ਜ਼ਮੀਰ ਵੇਚ ਕੇ ਕਾਂਗਰਸ ਨਾਲ ਸਮਝੋਤਾ ਕੀਤਾ ਹੈ। ਇਸ ਸਮੇਂ ਮਾਹੌਲ ਪੂਰਾ ਤਣਾਅਪੂਰਨ ਹੋ ਗਿਆ , ਵਰਕਰਾਂ ਨੂੰ ਰੋਕਣ ਲਈ ਪੂਰਾ ਪਿੰਡ ਛਾਉਣੀ ‘ਚ ਤਬਦੀਲ ਹੋ ਗਿਆ।

ਦੱਸ ਦੇਈਏ ਕਿ ਸੰਦੋਆ ਤੋਂ ਪਹਿਲਾਂ ‘ਆਪ’ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਸੀ ਤੇ ਹੁਣ ਕਾਂਗਰਸ ਦੇ ਲੀਡਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਹੋਰ ਵੀ ‘ਆਪ’ ਕਈ ਲੀਡਰ ਕਾਂਗਰਸ ‘ਚ ਆਉਣ ਨੂੰ ਉਤਾਵਲੇ ਹਨ। ਇੱਕ ਪਾਸੇ ਲੋਕ ਸਭਾ ਚੋਣਾਂ ਸਿਰ ‘ਤੇ ਨੇ , ਜਿਸ ਦਾ ਖਮਿਆਜ਼ਾ ‘ਆਪ’ ਨੂੰ ਇਹਨਾਂ ਚੋਣਾਂ ਭੁਗਤਣਾ ਪੈ ਸਕਦਾ ਹੈ।

Check Also

ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਨੇ ਕਰਤਾ ਨਵਾਂ ਕਾਰਾ ? ਸਿੱਧੂ ਦੀ 75-25 ਵਾਲੀ ਗੱਲ ਹੋਗੀ ਸੱਚੀ !

ਮਲੋਟ: ਬਾਦਲਾਂ ਦੀਆਂ ਬੰਦੇ ਮਾਰੂ ਬੱਸਾਂ ਦੇ ਕਾਂਡ ਨੇ ਸੈਂਕੜੇ ਲੋਕਾਂ ਨੂੰ ਸੜਕਾਂ ‘ਤੇ ਦਰੜਿਆ …

Leave a Reply

Your email address will not be published. Required fields are marked *