Home / ਪੰਜਾਬ / ਗਰਮ ਰੁੱਤ ਦੀਆਂ ਦਾਲਾਂ ਲਈ ਜੀਵਾਣੂੰ ਖਾਦਾਂ ਦਾ ਮਹੱਤਵ

ਗਰਮ ਰੁੱਤ ਦੀਆਂ ਦਾਲਾਂ ਲਈ ਜੀਵਾਣੂੰ ਖਾਦਾਂ ਦਾ ਮਹੱਤਵ

ਦਾਲਾਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਦੇ ਨਾਲ-ਨਾਲ ਵਾਯੂਮੰਡਲ ਵਿੱਚ ਨਾਈਟ੍ਰੋਜਨ ਨੂੰ ਕਾਇਮ ਰੱਖਣ ਵਿੱਚ ਸਹਾਈ ਹਨ। ਦਾਲਾਂ ਵਿੱਚਲੀ ਜੈਵਿਕ ਨਾਈਟ੍ਰੋਜਨ ਜਮ੍ਹਾਂ ਕਰਣ ਦੀ ਸਮਰੱਥਾ (ਬੀ.ਐਨ.ਐਫ.) ਨਾਲ 20-30 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਨਾਈਟ੍ਰੋਜਨ ਦੀ ਬੱਚਤ ਕੀਤੀ ਜਾ ਸਕਦੀ ਹੈ। ਜੀਵਾਣੂ ਖਾਦਾਂ ਵਾਤਾਵਰਣ ਅਨੁਕੂਲ, ਘੱਟ ਖਰਚੇ ਵਾਲੇ ਅਤੇ ਪੌਦਿਆਂ ਨੂੰ ਪੌਸ਼ਟਿਕ ਤੱਤ ਦੇਣ ਵਾਲੇ ਇੱਕ ਫ਼ਸਲ ਉਤਪਾਦਨ ਦੀ ਤਕਨੀਕ ਹੈ। ਜੀਵਾਣੂ ਖਾਦਾਂ ਦੀ ਵਰਤੋਂ ਜੈਵਿਕ ਖੇਤੀ ਵਿੱਚ ਇੱਕ ਅਹਿਮ ਹਿੱਸਾ ਪਾ ਸਕਦੀਆਂ ਹਨ। ਜੀਵਾਣੂ ਖਾਦ ਅਸਲ ਵਿੱਚ ਇੱਕ ਜੀਵਾਣੂੰ ਮਿੱਟੀ ਹੈ ਜੋ ਬੀਜ ਨੂੰ ਬਿਜਾਈ ਤੋਂ ਪਹਿਲਾਂ ਲਗਾਈ ਜਾਂਦੀ ਹੈ। ਜੀਵਾਣੂ ਖਾਦਾਂ ਕਿਸਾਨਾਂ ਵਿੱਚ ਟੀਕੇ ਦੇ ਨਾਮ ਨਾਲ ਪ੍ਰਚਲਿੱਤ ਹਨ। ਜੀਵਾਣੂ ਖਾਦ ਵਾਤਾਵਰਣ ਤੋਂ ਨਾਈਟ੍ਰੋਜਨ ਨੂੰ ਜਮ੍ਹਾਂ ਕਰਨ, ਫ਼ਾਸਫ਼ੇਟ ਘੋਲਣ ਅਤੇ ਜੈਵਿਕ ਤੱਤਾਂ ਨੂੰ ਵਧਦੇ ਬੂਟਿਆਂ ਲਈ ਮੁਹੱਈਆ ਕਰਨ ਵਿੱਚ ਸਹਾਈ ਹੈ। ਰਾਈਜ਼ੋਬੀਅਮ ਜਾਂ ਰਾਈਜ਼ੋਬੀਅਮ ਅਤੇ ਪੀ ਜੀ ਪੀ ਆਰ ਵਾਲੇ ਪੈਕਟਾਂ ਨੂੰ ਜੀਵਾਣੂ ਖਾਦ ਆਖਿਆ ਜਾਂਦਾ ਹੈ। ਜਦੋਂ ਇੱਕੋ ਪੈਕੇਟ ਵਿੱਚ ਦੋ ਅਨੂਕੂਲ ਅਤੇ ਕਾਰਜਸ਼ੀਲ ਸੂਖਮ ਜੀਵਾਂ ਨੂੰ ਇੱਕਠਾ ਕੀਤਾਜਾਂਦਾ ਹੈ ਉਸਨੂੰ ਮਿਸ਼ਰਿਤ ਜੀਵਾਣੂੰ ਖਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਾਈਜ਼ੋਬੀਅਮ ਫ਼ਲੀਦਾਰ ਦਾਲਾਂ ਦੀਆਂ ਜੜ੍ਹਾਂ ਦੇ ਗੰਢਾਂ ਵਿੱਚ ਮੌਜੂਦ ਹੁੰਦਾ ਹੈ। ਰਾਈਜ਼ੋਬੀਅਮ ਵਾਤਾਵਰਣ ਵਿੱਚੋਂ ਨਾਈਟ੍ਰੋਜਨ ਨੂੰ ਜਮ੍ਹਾਂ ਕਰਕੇ ਪੌਦੇ ਵਿੱਚ ਪੌਸ਼ਟਿਕ ਤੱਤਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ। ਫ਼ਲੀਦਾਰ ਫ਼ਸਲਾਂ ਦੀਆਂ ਜੜ੍ਹਾਂ ਦੀਆਂ ਗੁਲਾਬੀ ਗੰਢਾਂ ਵਿੱਚ ਨਾਈਟ੍ਰੋਜਨ ਜਮ੍ਹਾਂ ਹੁੰਦੀ ਹੈ। ਰਾਈਜ਼ੋਬੀਅਮ ਤੋਂ ਇਲਾਵਾ ਪੀ.ਜੀ.ਪੀ.ਆਰ. ਜਿਵੇਂ ਕਿ ਬੈਸਿਲਸ, ਸੂਡੋਮੋਨਾਸ, ਬਰਖੋਲਡੇਰਿਯਾ ਆਦਿ ਪੌਦੇ ਨੂੰ ਵਾਧਉਣ ਵਿੱਚ ਸਿੱਧੇ ਅਤੇ ਅਸਿੱਧੇ ਢੰਗ ਨਾਲ ਮਹੱਤਵਪੂਰਨਹਨ। ਸਿੱਧੇ ਢੰਗ ਨਾਲ ਪੀ ਜੀ ਪੀ ਆਰ ਨਾਈਟ੍ਰੋਜਨ ਜਮ੍ਹਾਂ ਕਰਕੇ ਪੋਸ਼ਟਿਕ ਤੱਤ ਲੈਣ ਦੀ ਸਹੂਲਤ ਦਿੰਦੇ ਹਨ, ਜੈਵਿਕ ਮਿਸ਼ਰਣਾਂ ਨੂੰ ਖਣਿਜ ਬਣਾਉਦੇਂ ਹਨ, ਖਣਿਜ ਪੌਸ਼ਟਿਕ ਤੱਤਾਂ ਨੂੰ ਘੁਲਣਸ਼ੀਲ ਕਰਕੇ ਫਾਈਟੋਹਾਰਮੋਨਜ (ਆਈ ਏ ਏ) ਬਣਾਉਂਦੇ ਹਨ। ਪੀ.ਜੀ.ਪੀ.ਆਰ, ਸੁਰੱਖਿਆ ਪਦਾਰਥਾਂ ਦੇ ਉਤਪਾਦਨ ਅਤੇ ਮੇਜ਼ਬਾਨ ਪੌਦੇ ਲਈ ਕੁਦਰਤੀ ਪ੍ਰਤੀਰੋਧ ਨੂੰ ਵਧਾਉਣਨਾਲ ਪੌਦੇ ਦੇ ਰੋਗਾਣੂੰਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕਿਉਂਕਿ ਲੰਬੇ ਸਮੇਂ ਤੋਂ ਦਾਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ, ਕਣਕ-ਝੋਨਾ ਫ਼ਸਲੀ ਚੱਕਰ ਕਾਰਣ, ਬਦਲਦੇ ਮੌਸਮ, ਆਧੁਨਿਕ ਖੇਤੀਬਾੜੀ ਰਵਾਇਤਾਂ, ਦੇਸੀ ਰਾਈਜ਼ੋਬੀਆ/ਪੀ ਜੀ ਪੀ ਆਰ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਪ੍ਰਭਾਵਸ਼ਾਲੀ ਨਹੀਂ ਹਨ। ਵਿਗਿਆਨੀਆਂ ਨੇ ਪੌਦਿਆਂ ਨੂੰ ਅਸਾਨੀ ਨਾਲ ਮਹੱਤਵਪੂਰਨ ਪੌਸ਼ਟਿਕ ਤੱਤਾਂ ਨੂੰ ਪ੍ਰਦਾਨ ਕਰਨ ਵਾਲੇ ਜੀਵਾਣੂੰ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆਉਣ ਲਈ ਪ੍ਰਯੋਗਸ਼ਲਾਵਾਂ ਵਿੱਚ ਕੁਸ਼ਲ ਰਾਈਜ਼ੋਬਿਅਮ ਅਤੇ ਪੀ ਜੀ ਪੀ ਆਰ ਵਿਕਸਿਤ ਕੀਤੇ ਹਨ। ਖੋਜ ਅਤੇ ਪ੍ਰਦਰਸ਼ਨੀ ਤਜਰਬਿਆਂ ਦੇ ਆਧਾਰ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਰਾਈਜੋਬਿਅਮ (ਐਲ ਯੂ ਆਰ 6) ਗਰਮ ਰੁੱਤ ਦੇ ਮਾਂਹ ਅਤੇ ਰਾਈਜ਼ੋਬੀਅਮ (ਐਲ ਐਸ ਐਮ ਆਰ 1) ਤੇ ਪੀ ਜੀ ਪੀ ਆਰ (ਆਰ ਬੀ 3) ਮਿਸ਼ਰਿਤ ਜੀਵਾਣੂੰ ਖਾਦ ਗਰਮ ਰੁੱਤ ਦੀ ਮੂੰਗੀ ਵਿੱਚ ਸਿਫ਼ਾਰਿਸ਼ ਕੀਤਾ ਹੈ ਜੋ ਕਿ ਪੌਦੇ ਦੇ ਵਿਕਾਸ, ਸਹਿਜਵਾਦੀ ਗੁਣ, ਜ਼ਮੀਨ ਦੀ ਸਿਹਤ ਤੇ ਸੁਧਾਰ ਅਤੇ ਝਾੜ ਨੂੰ ਵਧਾਉਂਦੇ ਹਨ । ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ : ਇੱਕ ਏਕੜ ਦੇ ਬੀਜ ਨੂੰ ਤਕਰੀਬਨ 300 ਮਿਲੀਲਿਟਰ ਪਾਣੀ ਨਾਲ ਗਿੱਲਾ ਕਰੋ। ਬੀਜ ਨੂੰ ਜੀਵਾਣੂੰ ਖਾਦ ਜਾਂ ਮਿਸ਼ਰਿਤ ਜੀਵਾਣੂੰ ਖਾਦ ਦੇ ਟੀਕੇ ਦੇ ਇੱਕ ਪੈਕੇਟ ਦੇ ਨਾਲ ਚੰਗੀ ਤਰ੍ਹਾਂ ਰਲਾ ਲਵੋ ਅਤੇ ਫਿਰ ਛਾਵੇਂ ਸੁਕਾਓ।ਟੀਕਾਲਗਾਉਣ ਤੋਂ ਇੱਕ ਘੰਟੇ ਦੇ ਅੰਦਰ ਬੀਜ ਦੀ ਬਿਜਾਈ ਕਰੋ। ਜੀਵਾਣੂ ਖਾਦ ਦਾ ਇਹ ਟੀਕਾ ਪਂੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੇਟ ਨੰਬਰ 1, ਬੀਜ ਦੀ ਦੁਕਾਨ, ਮਾਈਕਰੋਬਾਇਆਲੋਜੀ ਵਿਭਾਗ ਅਤੇ ਵੱਖੋ ਵਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਭਾਗ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ। ਸਾਵਧਾਨੀਆਂ: ਬਿਜਾਈ ਸਮੇਂ ਹੀ ਜੀਵਾਣੂੰ ਖਾਦ ਦਾ ਪੈਕਟ ਖੋਲੋ।ਕਲਚਰ ਦੇ ਪੈਕਟ ਨੂੰ ਠੰਡੀ ਜਗ੍ਹਾ ਰੱਖੋ ਕਿਉਂਕਿ ਵੱਧ ਤਾਪਮਾਨ ਵਿੱਚ ਸੂਖਮ ਜੀਵਾਣੂੰ ਦੀ ਕਾਰਜ਼ਕਾਰਣੀ ਸ਼ਕਤੀ ਘੱਟ ਜਾਂਦੀ ਹੈ। ਫ਼ਸਲ ਲਈ ਦੱਸੇ ਗਏ ਜੀਵਾਣੂੰ ਖਾਦ ਦੀ ਹੀ ਵਰਤੋਂ ਕਰੋ। ਬੀਜਾਂ ਦੇ ਟੀਕੇ ਨੂੰ ਹਮੇਸ਼ਾ ਛਾਂ ਵਿੱਚ ਰੱਖੋ ਨਹੀਂ ਤਾਂ ਗਤੀਵਿਧੀ ਘੱਟ ਜਾਵੇਗੀ। ਨਿਰਧਾਰਤ ਸਮੇਂ ਦੇ ਅੰਦਰ ਕਲਚਰ ਪੈਕਟ ਦੀ ਵਰਤੋਂ ਕਰੋ। ਟੀਕੇ ਲਈ ਮਿਆਦ ਪੁੱਗੇ ਪੈਕਟ ਦੀ ਵਰਤੋਂ ਨਾ ਕਰੋ। -ਪੂਨਮ ਸ਼ਰਮਾ ਅਤੇ ਸ਼ੈਰਨ ਨਾਗਪਾਲ

Check Also

ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ ਫਾਰਮੂਲਾ ਲਾਗੂ : 240 ਮੁਲਾਜ਼ਮ ਹੋਣਗੇ ਸੇਵਾ ਮੁਕਤ

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ 58 ਸਾਲ ਦਾ ਫਾਰਮੂਲਾ ਲਾਗੂ …

Leave a Reply

Your email address will not be published. Required fields are marked *