ਖੁਲਾਸਾ: ਨਿਊਜ਼ੀਲੈਂਡ ਹਮਲੇ ਦੇ ਜਵਾਬ ‘ਚ ਕੀਤੇ ਗਏ ਸ੍ਰੀਲੰਕਾ ‘ਚ ਧਮਾਕੇ

TeamGlobalPunjab
1 Min Read

ਸ੍ਰੀ ਲੰਕਾ ’ਚ ਬੀਤੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਘਿਨਾਉਣੀ ਹਿੰਸਕ ਵਾਰਦਾਤ ਪਿਛਲੇ ਕਾਰਨ ਸਾਹਮਣੇ ਆਉਣ ਲੱਗ ਪਏ ਹਨ। ਸ੍ਰੀ ਲੰਕਾ ਦੇ ਉੱਪ-ਰੱਖਿਆ ਮੰਤਰੀ ਰੁਵਾਨ ਵਿਜੇਵਰਦਨੇ ਨੇ ਅੱਜ ਸੰਸਦ ਨੂੰ ਦੱਸਿਆ ਕਿ ਮਸੀਹੀ ਤਿਉਹਾਰ ਈਸਟਰ ਮੌਕੇ ਜਿਹੜੇ ਅੱਤਵਾਦੀ ਹਮਲਿਆਂ ਦੌਰਾਨ 310 ਵਿਅਕਤੀ ਮਾਰੇ ਗਏ ਸਨ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਸਨ; ਇਹ ਵਾਰਦਾਤ ਦਰਅਸਲ ਬੀਤੀ 15 ਮਾਰਚ ਨੂੰ ਨਿਊ ਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਮਸਜਿਦ ’ਚ ਹੋਏ ਕਤਲੇਆਮ ਦੇ ਜਵਾਬ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗਈ ਕਾਰਵਾਈ ਸੀ।

ਨਿਊ ਜ਼ੀਲੈਂਡ ’ਚ ਇੱਕ ਸਿਰ–ਫਿਰੇ ਵਿਅਕਤੀ ਨੇ ਮਸਜਿਦ ਵਿੱਚ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ 50 ਮੁਸਲਿਮ ਸ਼ਰਧਾਲੂਆਂ ਦੀ ਜਾਨ ਲੈ ਲਈ ਸੀ। ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹੋ ਸਾਹਮਣੇ ਆਇਆ ਹੈ ਕਿ ਨਿਊ ਜ਼ੀਲੈਂਡ ਦੇ ਕਤਲੇਆਮ ਲਈ ਸ੍ਰੀ ਲੰਕਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਦੀ ਵਿਆਪਕ ਨਿਖੇਧੀ ਕੀਤੀ ਜਾ ਰਹੀ ਹੈ।

ਬੰਬ ਧਮਾਕਿਆਂ ਦੀ ਸ਼ੁਰੂਆਤ ਐਤਵਾਰ ਸਵੇਰੇ 8:30 ਵਜੇ ਕੋਲੰਬੋ ਸਥਿਤ ਕੋਚੀਕਾਡੇ ਦੇ ਸੈਂਟ ਐਂਥਨੀ ਗਿਰਜਾ ਘਰ ਤੋਂ ਸ਼ੁਰੂ ਹੋਈ ਜਿੱਥੇ ਅਣਗਿਣਤ ਲੋਕ ਈਸਟਰ ਦੀ ਅਰਦਾਸ ਸਭਾ ਲਈ ਜਮਾਂ ਹੋਏ ਸਨ।

Share this Article
Leave a comment