ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਆਉਣ ਵਾਲੇ ਸਨੌਲੀ ਵਿੱਚ ਆਰਕਿਓਲਾਜਿਕਲ ਸਰਵੇ ਆਫ ਇੰਡੀਆ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਜ਼ਮੀਨ ਦੇ ਹੇਠਾਂ 4000 ਸਾਲ ਪੁਰਾਣੇ ਪਵਿੱਤਰ ਕਮਰੇ, ਸ਼ਾਹੀ ਤਾਬੂਤ, ਦਾਲ – ਚਾਵਲ ਨਾਲ ਭਰੇ ਮਟਕੇ, ਤਲਵਾਰਾਂ, ਔਜਾਰ , ਤਾਜ ਅਤੇ ਇਨਸਾਨਾਂ ਦੇ ਨਾਲ ਦਫਨਾਈ ਗਈ ਜਾਨਵਰਾਂ ਦੀਆਂ ਹੱਡੀਆਂ ਮਿਲੀਆਂ ਹਨ।
ਏਐੱਸਆਈ ਇੰਸਟਿਟਿਊਟ ਆਫ਼ ਆਰਕਿਆਲਜੀ ਦੇ ਡਾਇਰੈਕਟਰ ਡਾ ਐਸ.ਕੇ ਮੰਜੁਲ ਦਾ ਕਹਿਣਾ ਹੈ ਕਿ ਏਐਸਆਈ ਨੂੰ ਸਨੌਲੀ ਵਿੱਚ ਕਈ ਪ੍ਰਾਚੀਨ ਸਭਿਅਤਾਵਾਂ ਦੇ ਅਵਸ਼ੇਸ਼ ਮਿਲੇ ਸਨ।
ਇਸ ਤੋਂ ਬਾਅਦ ਜਨਵਰੀ 2018 ਵਿੱਚ ਸਨੌਲੀ ਵਿਖੇ ਖੁਦਾਈ ਸ਼ੁਰੂ ਕੀਤੀ ਗਈ। ਉਸ ਵੇਲੇ ਇੱਥੇ ਖੁਦਾਈ ਵਿੱਚ ਦੋ ਰੱਥ, ਸ਼ਾਹੀ ਤਾਬੂਤ, ਤਾਜ, ਤਲਵਾਰਾਂ, ਢਾਲ ਮਿਲੇ ਸਨ। ਜਿਸਦੇ ਨਾਲ ਇਹ ਸਾਬਤ ਹੋਇਆ ਸੀ ਕਿ 2 ਹਜ਼ਾਰ ਸਾਲ ਪਹਿਲਾਂ ਯੋਧਿਆਂ ਦੀ ਵੱਡੀ ਫੌਜ ਇੱਥੇ ਰਹਿੰਦੀ ਸੀ।
ਡਾ.ਐੱਸ.ਕੇ ਮੰਜੁਲ ਦਾ ਕਹਿਣਾ ਹੈ ਕਿ ਇਸ ਵਾਰ ਸਾਨੂੰ ਖੁਦਾਈ ‘ਚ ਮਿਲੇ ਅਵਸ਼ੇਸ਼ ਹੜੱਪਾ ਸਭਿਅਤਾ ਤੋਂ ਵੱਖ ਮਿਲੇ ਹਨ। ਇਸ ਨੂੰ ਵੇਖਕੇ ਅਜਿਹਾ ਲਗਦਾ ਹੈ ਕਿ ਹਾਲ ਹੀ ਵਿੱਚ ਮਿਲੇ ਅਵਸ਼ੇਸ਼ ਹੜੱਪਾ ਸਭਿਅਤਾ ਦੇ ਸਭ ਤੋਂ ਵਿਕਸਿਤ ਸਮੇਂ ਦੇ ਹਨ। ਇਸ ਨਾਲ ਇਹ ਸਮਝਣ ‘ਚ ਆਸਾਨੀ ਹੋਵੇਗੀ ਕਿ ਜਮੁਨਾ ਅਤੇ ਗੰਗਾ ਦੇ ਕੰਡੇ ਕਿਵੇਂ ਦੀ ਸੰਸਕ੍ਰਿਤੀ ਹੋਵੇਗੀ।
ਡਾ.ਐੱਸ.ਕੇ ਮੰਜੁਲ ਨੇ ਅੱਗੇ ਦੱਸਿਆ ਕਿ ਇਸ ਵਾਰ ਦੀ ਖੁਦਾਈ ਵਿੱਚ ਸਾਨੂੰ ਤਾਂਬੇ ਨਾਲ ਬਣੀਆਂ ਤਲਵਾਰਾਂ, ਤਾਜ, ਢਾਲ, ਰੱਥ ਤੋਂ ਇਲਾਵਾ ਚਾਵਲ ਤੇ ਉੜਦ ਦਾਲ ਨਾਲ ਭਰੇ ਮਟਕੇ ਮਿਲੇ ਹਨ।
ਫਿਲਹਾਲ ਖੁਦਾਈ ਵਿੱਚ ਮਿਲੇ ਅਵਸ਼ੇਸ਼ਾਂ ਦਾ ਡੀਐਨਏ, ਧਾਤੂ ਸ਼ੋਧਨ ਅਤੇ ਬੋਟੈਨਿਕਲ ਐਨਾਲਿਸਿਸ ਕਰ ਰਹੀ ਹੈ। ਡਾ.ਐਸ.ਕੇ ਮੰਜੁਲ ਦਾ ਮੰਨਣਾ ਹੈ ਕਿ ਏਐਸਆਈ ਨੂੰ ਹੁਣ ਤੱਕ ਮਿਲੀ ਸਾਇਟਸ ਵਿੱਚ ਸਨੌਲੀ ਅਜਿਹੀ ਜਗ੍ਹਾ ਮਿਲੀ ਹੈ ਜਿੱਥੇ ਸਭਤੋਂ ਜ਼ਿਆਦਾ ਕਬਰਾਂ ਹਨ।
ਦੱਸ ਦੇਈਏ ਕਿ ਸਨੌਲੀ ਵਿੱਚ ਮਿਲੀ ਕਬਰਾਂ ਨੂੰ ਮਹਾਂਭਾਰਤ ਕਾਲ ਨਾਲ ਵੀ ਜੋੜ੍ਹਕੇ ਵੇਖਿਆ ਜਾਂਦਾ ਰਿਹਾ ਹੈ ਕਿਉਂਕਿ ਮਹਾਂਭਾਰਤ ਕਾਲ ਵਿੱਚ ਪਾਂਡਵਾਂ ਦੇ ਮੰਗੇ 5 ਪਿੰਡਾਂ ਵਿੱਚ ਬਾਗਪਤ ਵੀ ਸ਼ਾਮਿਲ ਸੀ।
