ਖਾਲਸਾ ਏਡ ਨੇ ਕੀਤਾ ਅਜਿਹਾ ਕੰਮ ਕਿ ਮੰਤਰੀ ਸਾਹਿਬ ਨੇ ਵੀ ਤਰੀਫਾਂ ਦੇ ਬੰਨ੍ਹ ਦਿਤੇ ਪੁੱਲ

TeamGlobalPunjab
2 Min Read

ਚੰਡੀਗੜ੍ਹ:- ਖਾਲਸਾ ਏਡ ਵੱਲੋਂ ਹਰ ਮੁਸ਼ਕਿਲ ਦੀ ਘੜੀ ਵਿਚ ਮਾਨਵਤਾ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਹਨ। ਖਾਲਸਾ ਏਡ ਇਕ ਅਜਿਹੀ ਸੰਸਥਾ ਹੈ ਜੋ ਕਿ ਜਾਤ-ਪਾਤ, ਧਰਮ, ਊਚ-ਨੀਚ ਜਾਂ ਫਿਰ ਸਰਹੱਦਾਂ ਵੀ ਨਹੀਂ ਵੇਖਦੀ। ਜਿਥੇ ਵੀ ਮੁਸ਼ਕਿਲ ਦਰਪੇਸ਼ ਆਉਂਦੀ ਹੈ ਖਾਲਸਾ ਏਡ ਟੀਮ ਪਹੁੰਚ ਜਾਂਦੀ ਹੈ। ਖਾਲਸਾ ਏਡ ਦੀ ਟੀਮ ਵੱਲੋਂ ਵੱਖ-ਵੱਖ ਜੇਲ੍ਹਾਂ ਲਈ 920 ਬੌਡੀ ਸੂਟ, 1650 ਬੋਤਲਾਂ ਸੈਨੇਟਾਈਜ਼ਰ, 5000 ਮਾਸਕ ਅਤੇ 23 ਥਰਮਾਮੀਟਰ ਦਿਤੇ ਗਏ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖਾਲਸਾ ਏਡ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ ਹੈ ਇਸ ਨਾਲ ਕੋਰੋਨਾ ਵਾਇਰਸ ਖਿਲਾਫ ਲੜੀ ਜਾਣ ਵਾਲੀ ਜੰਗ ਵਿਚ ਅਹਿਮ ਯੋਗਦਾਨ ਪਿਆ ਹੈ। ਕੋਰੋਨਾ ਵਾਇਰਸ ਖਿਲਾਫ ਜਿਥੇ ਸਰਕਾਰ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਕਈ ਸੰਸਥਾਵਾਂ ਆਪਣੇ ਪੱਧਰ ਤੇ ਵੀ ਖਾਸਾ ਯੋਗਦਾਨ ਪਾ ਰਹੀਆਂ ਹਨ। ਉਹਨਾਂ ਵਿਚੋਂ ਖਾਲਸਾ ਏਡ ਇਕ ਅਜਿਹੀ ਸੰਸਥਾ ਹੈ ਜੋ ਕਿ ਵਿਦੇਸ਼ਾਂ ਵਿਚ ਵੀ ਆਪਣਾ ਕੰਮ ਨਿਰੰਤਰ ਕਰ ਰਹੀ ਹੈ। ਖਾਲਸਾ ਏਡ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਵੀ ਕੀਤੀ ਗਈ। ਉਹਨਾਂ ਕਿਹਾ ਕਿ ਜੇਲ੍ਹਾਂ ਨੂੰ ਕੋਵਿਡ ਪੋਟੋਕਾਲ ਅਨੁਸਾਰ ਸਫਾਈ ਅਤੇ ਕੀਟਾਣੂ ਮੁਕਤ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਇਸ ਨਾਲ ਹੋਰ ਵੀ ਬਲ ਮਿਲੇਗਾ।ਉਹਨਾਂ ਦੱਸਿਆ ਕਿ ਇਹ ਸਾਰਾ ਸਮਾਨ ਹਰ ਕੇਂਦਰੀ ਜੇਲ੍ਹ ਵਿਚ ਭੇਜ ਦਿਤਾ ਜਾਵੇਗਾ।

 

Share this Article
Leave a comment