Home / News / ਖਹਿਰਾ ਨੇ ਬੱਚਿਆਂ ਦੀ ਮੌਤ ‘ਤੇ ਕੀਤਾ ਗਹਿਰਾ ਦੁੱਖ ਪ੍ਰਗਟ, ਲਗਾਏ ਗੰਭੀਰ ਦੋਸ਼

ਖਹਿਰਾ ਨੇ ਬੱਚਿਆਂ ਦੀ ਮੌਤ ‘ਤੇ ਕੀਤਾ ਗਹਿਰਾ ਦੁੱਖ ਪ੍ਰਗਟ, ਲਗਾਏ ਗੰਭੀਰ ਦੋਸ਼

ਸੰਗਰੂਰ : ਅੱਜ ਲੋਂਗੋਵਾਲ ਵਿਖੇ ਸਕੂਲ ਵੈਨ ਵਿੱਚ ਚਾਰ ਮਾਸੂਮ ਬੱਚਿਆਂ ਦੇ ਜ਼ਿੰਦਾ ਜਲ ਜਾਣ ਉੱਪਰ ਖਹਿਰਾ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਸਰਕਾਰੀ ਸ਼ਹਿ ਪ੍ਰਾਪਤ ਕਤਲ ਐਲਾਨ ਦਿੱਤਾ ਕਿਉਂਕਿ ਸਰਕਾਰ ਨੇ ਇਸ ਤੋਂ ਪਹਿਲਾਂ ਹੋਏ ਮੁਹਾਵਾ(ਅਟਾਰੀ) ਹਾਦਸੇ ਜਾਂ ਨਕੋਦਰ ਹਾਦਸੇ ਵਰਗੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ ਜਿਹਨਾਂ ਵਿੱਚ ਕਿ ਸਕੂਲੀ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਰਕਾਰ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਅਨੇਕਾਂ ਬੇਕਸੂਰ ਜਾਨਾਂ ਗਈਆਂ ਸਨ। ਖਹਿਰਾ ਨੇ ਮੰਗ ਕੀਤੀ ਕਿ ਮਾਲਿਕ ਡਰਾਇਵਰ ਅਤੇ ਸਰਾਸਰ ਅਣਗਹਿਲੀ ਵਰਤਣ ਅਤੇ ਸੇਫਟੀ ਨਿਯਮਾਂ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ਵਾਲੀ ਜਿਲਾ ਐਡਮੀਨਸਟਰੇਸ਼ਨ ਸਮੇਤ ਸਾਰੇ ਦੋਸ਼ੀਆਂ ਖਿਲਾਫ ਸਖ਼ਤ ਅਪਰਾਧਿਕ ਕਾਰਵਾਈ ਕੀਤੀ ਜਾਵੇ ਅਤੇ ਮਿ੍ਰਤਕ ਬੱਚਿਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

Check Also

ਹਰਸਿਮਰਤ ਬਾਦਲ ਨੇ ਇਟਲੀ ਦੀਆਂ ਕੰਪਨੀਆਂ ਨੂੰ ਡੇਅਰੀ ਤੇ ਰੇਡੀ ਟੂ ਈਟ ਖੇਤਰ ‘ਚ ਅੱਗੇ ਵਧਣ ਲਈ ਮਿਲੀ ਸਦਭਾਵਨਾ ਦਾ ਲਾਹਾ ਲੈਣ ਦਾ ਦਿੱਤਾ ਸੱਦਾ

ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ …

Leave a Reply

Your email address will not be published. Required fields are marked *