ਕੰਗਨਾ ਨੇ ਕਿਹਾ ਹੈ ਉਸ ਨੇ ਕੋਈ ਮੁਆਫੀ ਨਹੀਂ ਮੰਗੀ, ਅੱਗੇ ਤੋਂ ਵੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲਦੀ ਰਹਾਂਗੀ

TeamGlobalPunjab
2 Min Read

ਨਿਊਜ਼ ਡੈਸਕ: ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਉਸ ਨੇ ਕੋਈ ਮੁਆਫੀ ਨਹੀਂ ਮੰਗੀ ਅਤੇ ਉਹ ਮੁਆਫੀ ਮੰਗੇ ਵੀ ਕਿਉਂ?  ਉਹ ਖੇਤੀ ਕਾਨੂੰਨਾਂ ਦੇ ਹੱਕ ‘ਚ ਬੋਲਦੀ ਰਹੇਗੀ । ਉਸਨੇ ਕਿਹਾ ਕਿ ਮੁਆਫੀ ਮੰਗਣ ਬਾਰੇ ਕੋਈ ਸਬੂਤ ਹੈ ਤਾਂ ਵਿਖਾ ਦਿਓ।

ਕੰਗਨਾ ਨੇ ਕਿਹਾ ਹੈ ਕਿ ਉਸ ਦੇ ਕੋਈ ਵਿਰੋਧ ਨਹੀਂ ਹੋਇਆ। ਕੁਝ ਮੁੱਠੀ ਭਰ ਲੋਕਾਂ ਨੇ ਉਸ ਨੂੰ ਰੋਕਿਆ ਪਰ ਵੱਡੀ ਗਿਣਤੀ ਉਸ ਦੇ ਹੱਕ ‘ਚ ਸੀ। ਦੱਸ ਦਈਏ ਕਿ ਬੀਤੇ ਦਿਨ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਕਾਫਲੇ ਨੂੰ ਜ਼ਿਲ੍ਹਾ ਰੂਪਨਗਰ ਦੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਨਾਲ ਲੱਗਦੇ ਪਿੰਡ ਬੁੰਗਾ ਸਾਹਿਬ ਵਿਚ ਕਿਸਾਨ ਜਥੇਬੰਦੀਆਂ ਨੇ ਘੇਰ ਲਿਆ ਸੀ।

ਕਰੀਬ ਦੋ ਘੰਟੇ ਤੋਂ ਵੱਧ ਸਮਾਂ ਕੰਗਣਾ ਰਣੌਤ ਦੀ ਗੱਡੀ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਅਖੀਰ ਕੰਗਣਾ ਰਣੌਤ ਵੱਲੋਂ ਕਿਸਾਨ ਬੀਬੀਆਂ ਤੋਂ ਮੁਆਫ਼ੀ ਮੰਗੀ ਗਈ, ਜਿਸ ਮਗਰੋਂ ਕਿਸਾਨਾਂ ਨੇ ਆਪਣਾ ਘਿਰਾਓ ਖਤਮ ਕੀਤਾ ਅਤੇ ਅਦਾਕਾਰਾ ਦੀ ਗੱਡੀ ਤੇ ਕਾਫਲੇ ਨੂੰ ਅੱਗੇ ਜਾਣ ਦਿੱਤਾ ।

ਕੰਗਣਾ ਰਣੌਤ ਆਪਣੀ ਸਕਿਓਰਿਟੀ ਸਮੇਤ ਮਨਾਲੀ (ਹਿਮਾਚਲ ਪ੍ਰਦੇਸ਼) ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਬਾਅਦ ਦੁਪਹਿਰ ਕਰੀਬ 2.15 ਵਜੇ ਬੁੰਗਾ ਸਾਹਿਬ ਨੇੜੇ ਪੁੱਜੀ ਤਾਂ ਉਸ ਦੇ ਕਾਫਲੇ ਨੂੰ ਘੇਰ ਲਿਆ। ਕਿਸਾਨਾਂ ਅਤੇ ਕਿਸਾਨ ਬੀਬੀਆਂ ਬਾਰੇ ਗਲਤ ਸ਼ਬਦਾਵਲੀ ਬੋਲਣ ਕਰ ਕੇ ਕਿਸਾਨਾਂ ਨੇ ਕੰਗਨਾ ਨੂੰ ਮੁਆਫੀ ਮੰਗਣ ਲਈ ਕਿਹਾ ਸੀ।

- Advertisement -

Share this Article
Leave a comment