ਕ੍ਰਾਊਨ ਪ੍ਰਿੰਸ ਨੇ ਸਾਊਦੀ ਦੀਆਂ ਜੇਲ੍ਹਾਂ ਤੋਂ 850 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਕੀਤਾ ਐਲਾਨ

Prabhjot Kaur
2 Min Read

ਨਵੀਂ ਦਿੱਲੀ : ਭਾਰਤ ਦੇ ਦੌਰੇ ‘ਤੇ ਆਏ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਦੇਸ਼ ਦੀਆਂ ਜੇਲਾਂ ‘ਚ ਬੰਦ 850 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰਕੇ ਦਿੱਤੀ ਹੈ।

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੇਨਤੀ ’ਤੇ ਇਹ ਹੁਕਮ ਦਿਤੇ ਹਨ। ਦੋਵਾਂ ਦੇਸ਼ਾਂ ਵਿਚਕਾਰ ਲੰਮੀ ਵਾਰਤਾ ਤੋਂ ਬਾਅਦ ਭਾਰਤ ਵਲੋਂ ਸਾਊਦੀ ਨਾਗਰਿਕਾਂ ਲਈ ਈ-ਵੀਜ਼ਾ ਸਹੂਲਤ ਦੇਣ ਦਾ ਵੀ ਐਲਾਨ ਕੀਤਾ ਗਿਆ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਟੀ.ਐਸ. ਤਿਰੁਮੂਰਤੀ ਨੇ ਦੱਸਿਆ ਕਿ ਸਾਊਦੀ ਅਰਬ ਨੇ ਉੱਥੇ ਇਕ ਵਿਦੇਸ਼ੀ ਕੰਪਨੀ ਬੰਦ ਹੋਣ ਕਰ ਕੇ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਭਾਰਤੀ ਕਾਮਿਆਂ ਨਾਲ ਸਬੰਧਤ ਮੁੱਦੇ ਸੁਲਝਾਉਣ ਦੀ ਹਾਮੀ ਭਰੀ ਹੈ।

ਪੁਲਵਾਮਾ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਦੁਨੀਆ ਭਰ ਦੇ ਅਹਿਮ ਦੇਸ਼ਾਂ ਵਲੋਂ ਭਾਰਤ ਨੂੰ ਸਹਿਯੋਗ ਦਾ ਭਰੋਸਾ ਦਿਤੇ ਜਾਣ ਦੇ ਵਿਚ ਸਾਊਦੀ ਅਰਬ ਨੇ ਵੀ ਅਤਿਵਾਦ ਦੇ ਵਿਰੁਧ ਜੰਗ ਵਿਚ ਸਾਥ ਦੇਣ ਦਾ ਵਾਅਦਾ ਕੀਤਾ ਹੈ। ਸਾਊਦੀ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਅਤਿਵਾਦ ਦੇ ਮਸਲੇ ਉਤੇ ਕਿਹਾ ਕਿ ਅਸੀ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ।

- Advertisement -

ਸਲਮਾਨ ਨੇ ਕਿਹਾ ਕਿ ਅਸੀ ਇੰਟੈਲੀਜੈਂਸ ਤੋਂ ਲੈ ਕੇ ਹੋਰ ਚੀਜ਼ਾਂ ਤੱਕ ਭਾਰਤ ਦਾ ਸਾਥ ਦੇਣ ਨੂੰ ਤਿਆਰ ਹਾਂ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਹਮਲਾ ਦੁਨੀਆਂ ਵਿਚ ਫੈਲੇ ਅਤਿਵਾਦੀ ਖ਼ਤਰੇ ਦੀ ਨਿਸ਼ਾਨੀ ਹੈ।

Share this Article
Leave a comment