ਕੋਰੋਨਾ ਵਾਇਰਸ : ਭਾਰਤ ਵਿਚ ਚੀਨ ਨਾਲੋਂ ਵੀ ਵਧ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ : ਭਾਰਤ ਵਿੱਚ ਕੁਲ ਕੋਰੋਨਾ ਦੇ ਕੇਸ ਚੀਨ ਤੋਂ ਵੱਧ ਹੋ  ਗਏ ਹਨ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਗਿਣਤੀ 83072 ਤੱਕ ਪਹੁੰਚ ਗਈ ਹੈ, ਜਦੋਂਕਿ ਕੁੱਲ 82933 ਲੋਕ ਚੀਨ ਵਿੱਚ ਪ੍ਰਭਾਵਿਤ ਹੋਏ ਹਨ। ਵਿਸ਼ਵਵਿਆਪੀ ਅੰਕੜੇ ਦੀ ਜਾਣਕਾਰੀ ਦੇੇਣ ਵਾਲੀ  ਵੈਬਸਾਈਟ www.worldometers.info/coronavirus ਦੇ ਅਨੁਸਾਰ, ਚੀਨ ਵਿੱਚ ਸ਼ੁੱਕਰਵਾਰ ਨੂੰ ਸਿਰਫ 4 ਕੇਸ ਸਾਹਮਣੇ ਆਏ ਜਦੋਂ ਕਿ ਭਾਰਤ ਵਿੱਚ ਰਾਤ 8 ਵਜੇ ਤੱਕ 1075 ਨਵੇਂ ਕੇਸ ਸਾਹਮਣੇ ਆਏ ਹਨ।

ਦਸ ਦੇਈਏ ਕਿ ਅਜ ਚੀਨ ਕੋਰੋਨਾ ਪ੍ਰਭਾਵਿਤ ਟਾਪ ਟੈਨ ਦੇਸ਼ਾਂ ਵਿਚੋਂ ਬਾਹਰ ਹੋ ਗਿਆ ਹੈ । ਇਸ ਵਿੱਚ ਚੀਨ 12ਵੇਂ ਸਥਾਨ ਤੇ ਹੈ ਜਦੋਂ ਕਿ ਭਾਰਤ 11ਵੇਂ ਸਥਾਨ ਤੇ।ਚੀਨ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਆਈ ਹੈ। ਹੁਣ ਉਥੇ ਸਿਰਫ ਕੁਝ ਹੀ ਕੇਸ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਭਾਰਤ ਵਿਚ ਇਸ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਚੀਨ ਵਿਚ, ਜਿਥੇ ਕੋਰੋਨਾ ਨੇ 4633 ਲੋਕਾਂ ਦੀ ਮੌਤ ਹੋ ਗਈ, ਭਾਰਤ ਵਿਚ ਇਹ ਅੰਕੜਾ 2662 ਹੈ। ਦਸਣਯੋਗ ਹੈ ਕਿ ਅਮਰੀਕਾ, ਸਪੇਨ, ਰੂਸ, ਬ੍ਰਿਟੇਨ, ਇਟਲੀ, ਬ੍ਰਾਜ਼ੀਲ, ਫਰਾਂਸ, ਜਰਮਨੀ, ਤੁਰਕੀ ਅਤੇ ਇਰਾਨ ਕੋਰੋਨਾ ਪ੍ਰਭਵਿਤ ਟਾਪ  ਟੈਨ ਦੇਸ਼ਾਂ ਵਿਚ ਸ਼ਾਮਲ ਹਨ।

Share this Article
Leave a comment