ਕੋਰੋਨਾ ਵਾਇਰਸ: ਦੇਖੋ ਮਰੀਜ਼ਾਂ ਦਾ ਇਲਾਜ ਕਰ ਡਾਕਟਰਾਂ ਦਾ ਹਾਲ ਹੋ ਜਾਵੋਗੇ ਭਾਵੁਕ

TeamGlobalPunjab
2 Min Read

ਰਿਆਦ  : ਦੁਨੀਆਂ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਠੱਲ ਪਾਉਣ ਲਈ ਡਾਕਟਰ ਆਪਣੀ ਪੂਰੀ ਵਾਹ ਲਗਾ ਰਹੇ ਹਨ। ਇਸ ਦੌਰਾਨ ਭਾਵੇਂ ਉਹ ਖੁਦ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਪਰ ਫਿਰ ਵੀ ਆਪਣੀ ਪੂਰੀ ਕੋਸਿ਼ਸ਼ ਕਰ ਰਹੇ ਹਨ। ਇਸੇ ਦੌਰਾਨ ਹੀ ਇਕ ਡਾਕਟਰ ਦਾ ਅਜਿਹਾ ਵੀਡੀਉ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਸਾਰਿਆਂ ਦੀਆ ਅੱਖਾਂ ਵਿਚੋਂ ਅੱਥਰੂ ਆ ਜਾਂਦੇ ਹਨ ।

https://twitter.com/Doranimated/status/1243264320110235649

ਦਰਅਸਲ ਡਾਕਟਰ ਮਰੀਜ਼ਾਂ ਦੇ ਇਲਾਜ਼ ਲਈ ਲੰਬਾ ਸਮਾਂ ਆਪਣੇ ਪਰਿਵਾਰਿਕ ਮੈਂਮੈਬ ਤੋ ਦੂਰ ਰਹਿ ਰਹੇ ਹਨ ਪਰ ਜਦੋਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲਦੇ ਹਨ ਤਾਂ ਵੀ ਉਹ ਕੁਝ ਵਿਸੇਸ਼  ਗਲਾਂ ਦਾ ਧਿਆਨ ਰੱਖ ਰਹੇ ਹਨ। ਇਸ 6 ਸੈਕਿੰਡ ਦੀ ਵੀਡਿਓ ਵਿਚ ਵੀ ਇਹੋ ਦਿਖਾਈ ਦੇ ਰਿਹਾ ਹੈ । ਇਸ ਵੀਡੀਉ ਵਿਚ ਇਕ ਡਾਕਟਰ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਉਸ ਦਾ ਬੱਚਾ ਦੌੜ ਕੇ ਉਸ ਕੋਲ ਆਉਂਦਾ ਹੈ ਪਰ ਉਹ ਉਸ ਨੂੰ ਦੂਰ ਰਹਿਣ ਲਈ ਕਹਿੰਦਾ ਹੈ। ਇਹ ਕਹਿ ਉਹ ਜ਼ਮੀਨ ਤੇ ਡਿੱਗ ਪੈਂਦਾ ਹੈ ਅਤੇ ਤੋਂ ਲਗਦਾ ਹੈ।

ਦਾ ਦੇਈਏ ਕਿ ਦੁਨੀਆ ਵਿਚ ਕੋਰੋਨਾ ਵਾਇਰਸ  ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਇਸ ਨੇ 6 ਲੱਖ 78 ਹਜ਼ਾਰ 9 ਸੌ 6 ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ ਜਦੋਂ ਕਿ ਇਸ ਕਾਰਨ 31 ਹਜ਼ਾਰ 7 ਸੌ 71 ਲੋਕਾਂ ਦੀ ਮੌਤ ਹੋ ਗਈ ਹੈ ।

- Advertisement -

Share this Article
Leave a comment