ਕੋਰੋਨਾ ਦੇ ਚਲਦਿਆਂ ਕਿਸ ਤਰਾਂ ਹੋ ਰਹੀ ਹੈ ਦਰਬਾਰ ਸਾਹਿਬ ਦੀ ਸੇਵਾ? ਪੜੋ ਪੂਰੀ ਖਬਰ

TeamGlobalPunjab
2 Min Read

ਅੰਮ੍ਰਿਤਸਰ:- ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਵੱਲੋਂ ਪੂਰੀ ਮਰਿਆਦਾ ਨਾਲ ਸੇਵਾ ਨਿਭਾਈ ਜਾ ਰਹੀ ਹੈ ਜਿਸਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਕੋਰੋਨਾ ਵਾਇਰਸ ਦੇ ਕਾਰਨ ਜਿਥੇ ਵਿਸ਼ਵ ਦੇ ਵਿਚ ਲਾਕਡਾਊਨ ਚੱਲ ਰਿਹਾ ਹੈ ਉਥੇ ਹੀ ਸ੍ਰੀ ਦਰਬਾਰ ਸਾਹਿਬ ਵੀ ਸੰਗਤ ਨਤਮਸਤਕ ਹੋਣ ਦੀ ਇੱਛਾ ਕਰ ਰਹੀ ਹੈ। ਪਰ ਅਜਿਹੇ ਮੌਕਾ ਕੁਝ ਵੀ ਸੰਭਵ ਨਹੀਂ ਹੈ। ਪਰ ਉਥੋਂ ਦੀ ਸੰਗਤ ਅੱਜ ਵੀ ਪੂਰੀ ਮਰਿਆਦਾ ਅਨੁਸਾਰ ਸਾਰੇ ਹੀ ਕਾਰਜ ਬੜੇ ਹੀ ਉਤਸ਼ਾਹ ਦੇ ਨਾਲ ਕਰ ਰਹੀ ਹੈ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਵੇਰ ਦੇ ਸਮੇਂ ਕੀਤਾ ਜਾਂਦਾ ਹੈ ਅਤੇ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਅਲੌਕਿਕ ਕੀਰਤਨ ਕੀਤਾ ਜਾਂਦਾ ਹੈ। ਗੁਰੁਦੁਆਰਾ ਸਾਹਿਬ ਵਿਚ ਲੰਗਰ ਵੀ ਪਕਾਇਆ ਜਾ ਰਿਹਾ ਹੈ ਜਿਸਨੂੰ ਉਥੇ ਮੌਜੂਦ ਸੰਗਤ ਨੂੰ ਛਕਾਇਆ ਜਾਂਦਾ ਹੈ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਪੁਲਸ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ ਜਾ ਰਹੀ ਹੈ। ਬਿਨਾਂ ਕਿਸੇ ਕਾਰਨ ਜਾਂ ਬਿਨਾਂ ਪਾਸ ਤੋਂ ਕਿਸੇ ਨੂੰ ਵੀ ਅੰਦਰ ਦਾਖਲ ਨਹੀਂ ਹੋਣਾ ਦਿਤਾ ਜਾ ਰਿਹਾ ਤਾਂ ਜੋ ਕੋਰੋਨਾ ਵਾਇਰਸ ਖਿਲਾਫ ਲੜੀ ਜਾ ਰਹੀ ਜੰਗ ਤੇ ਜਿੱਤ ਪ੍ਰਾਪਤ ਕੀਤੀ ਜਾ ਸਕੇ।ਸੰਗਤ ਬੜੇ ਹੀ ਅਦਬ ਦੇ ਨਾਲ ਗੁਰੂ ਘਰ ਦੇ ਬਾਹਰੋਂ ਨਤਮਸਤਕ ਹੋਕੇ ਵਾਪਸ ਚਲੀ ਜਾਂਦੀ ਹੈ ਅਤੇ ਅਰਦਾਸ ਕਰਦੀ ਹੈ ਕਿ ਜਲਦੀ ਹੀ ਇਸ ਬਿਮਾਰੀ ਤੋਂ ਪੂਰੇ ਵਿਸ਼ਵ ਨੂੰ ਨਿਜ਼ਾਤ ਮਿਲ ਜਾਵੇ।

Share this Article
Leave a comment